ਦੋ ਮਹੀਨਿਆਂ ਦੇ ਜ਼ੋਰਦਾਰ ਪ੍ਰਚਾਰ ਤੋਂ ਬਾਅਦ ਵੀ ਲੁਧਿਆਣਾ ਪੱਛਮੀ ਉਪ-ਚੋਣ ਵਿੱਚ ਮਹਿਜ਼ 51.33% ਵੋਟਿੰਗ ਹੋਈ   

ਦੋ ਮਹੀਨਿਆਂ ਦੇ ਜ਼ੋਰਦਾਰ ਪ੍ਰਚਾਰ ਤੋਂ ਬਾਅਦ ਵੀ ਲੁਧਿਆਣਾ ਪੱਛਮੀ ਉਪ-ਚੋਣ ਵਿੱਚ ਮਹਿਜ਼ 51.33% ਵੋਟਿੰਗ ਹੋਈ   

ਲੁਧਿਆਣਾ-ਲੁਧਿਆਣਾ ਪੱਛਮੀ ਉਪ-ਚੋਣ ਵਿੱਚ ਵੀਰਵਾਰ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਚਾਰ ਮੁੱਖ ਪਾਰਟੀਆਂ ਵੱਲੋਂ ਉੱਚ ਪੱਧਰੀ ਰਾਜਨੀਤਿਕ ਲੜਾਈ ਅਤੇ ਤਿੱਖਾ ਪ੍ਰਚਾਰ ਕੀਤੇ ਜਾਣ ਦੇ ਬਾਵਜੂਦ ਵੀ ਵੋਟਿੰਗ ਮਹਿਜ਼ 51.33%  ਤੱਕ ਰਹੀ ਅਤੇ ਵੋਟਿੰਗ ਸ਼ਾਂਤੀਪੂਰਨ ਰਹੀ। ਜਾਣਕਾਰੀ ਮੁਤਾਬਕ 2007 ਤੋਂ ਬਾਅਦ ਲੁਧਿਆਣਾ ਪੱਛਮੀ ਵਿੱਚ ਵਿਧਾਨ ਸਭਾ ਉਪ-ਚੋਣ ਲਈ ਇਹ ਸਭ ਤੋਂ ਘੱਟ ਵੋਟਿੰਗ ਹੈ । ਇਸ ਮੌਕੇ ਘੱਟ ਵੋਟਿੰਗ ਬਾਰੇ ਪੁੱਛੇ ਜਾਣ ’ਤੇ ਉਮੀਦਵਾਰਾਂ ਨੇ ਗਰਮੀ ਦੇ ਮੌਸਮ ਅਤੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਹਲਕੇ ਵਿੱਚ ਕੁੱਲ 1.74 ਲੱਖ ਵੋਟਰ ਰਜਿਸਟਰਡ ਸਨ। ਜਿਸ ਅਨੁਸਾਰ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, 58.92% ਵੋਟਰ ਇਸ ਹਿੱਸੇ ਵਿੱਚ ਵੋਟ ਪਾਉਣ ਲਈ ਆਏ ਸਨ। 2012 ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਸੀ ਜਦੋਂ 69.66% ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ। ਹਾਲ ਹੀ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਗੋਗੀ ਨੇ ਜਿੱਤ ਪ੍ਰਾਪਤ ਕੀਤੀ ਸੀ, 64.29% ਵੋਟਿੰਗ ਹੋਈ ਸੀ। ਇਸ ਮੌਕ ਲੁਧਿਆਣਾ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਪੋਲਿੰਗ ਵੱਡੇ ਪੱਧਰ ’ਤੇ ਸ਼ਾਂਤੀਪੂਰਨ ਰਹੀ।  ਭਾਜਪਾ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ ਕਿ ਉਪ-ਚੋਣ ਦੇ ਨਤੀਜੇ “ਪੰਜਾਬ ਵਿੱਚ ’ਆਪ’ ਦੇ ਅੰਤ ਦੀ ਸ਼ੁਰੂਆਤ” ਹੋਣਗੇ ਅਤੇ “2027 ਲਈ ਤਬਦੀਲੀ ਦੀ ਹਵਾ ਲੁਧਿਆਣਾ ਤੋਂ ਵਗੇਗੀ”।