ਗਾਜ਼ਾ ਵਿੱਚ ਦੁੱਖ ਅਕਲਪਨਾਯੋਗ: ਵਿਦੇਸ਼ ਮੰਤਰੀ ਆਨੰਦ
ਓਟਾਵਾ-ਗਾਜ਼ਾ ਅਤੇ ਇਜ਼ਰਾਈਲ ਵਿੱਚ ਚੱਲ ਰਹੀ ਜੰਗ ਕਾਰਨ ਆਮ ਜਨਜੀਵਨ ਆਏ ਦਿਨ ਪ੍ਰਭਾਵਿਤ ਹੋ ਰਿਹਾ ਹੈ ਜਿਸ ਬਾਰੇ ਗੱਲਬਾਤ ਕਰਦਿਆਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੰਗਲਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ“ਅਕਾਲ ਪੈ ਰਿਹਾ ਹੈ”ਅਤੇ ਇਜ਼ਰਾਈਲੀ ਨਵੀਆਂ ਪਾਬੰਦੀਆਂ ਇਸਨੂੰ ਹੋਰ ਵੀ ਬਦਤਰ ਬਣਾਉਣਗੀਆਂ। ਜਾਣਕਾਰੀ ਮੁਤਾਬਕ ਵਿਦੇਸ਼ ਮੰਤਰੀ ਆਨੰਦ ਦੀ ਇਹ ਟਿੱਪਣੀ ਸੋਮਵਾਰ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਗਾਜ਼ਾ ਵਿੱਚ ਕਈ ਪੱਤਰਕਾਰਾਂ ਦੀ ਹੱਤਿਆ ਦੀ ਨਿੰਦਾ ਕਰਨ ਵਾਲੇ ਇੱਕ ਬਿਆਨ ਤੋਂ ਬਾਅਦ ਆਈ। ਇਸ ਮੌਕੇ ਵਿਦੇਸ਼ ਮੰਤਰੀ ਆਨੰਦ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ‘‘“ਗਾਜ਼ਾ ਵਿੱਚ ਮਨੁੱਖੀ ਦੁੱਖ ਕਲਪਨਾਯੋਗ ਪੱਧਰ ’ਤੇ ਪਹੁੰਚ ਗਿਆ ਹੈ।“ਭੁੱਖਮਰੀ ਨੂੰ ਰੋਕਣ ਅਤੇ ਉਲਟਾਉਣ ਲਈ ਤੁਰੰਤ ਕਾਰਵਾਈ ਦੀ ਲੋੜ ਹੈ।’’ ਇਸ ਮੌਕੇ ਉਹਨਾਂ ਨੇ ਯੂਰਪ, ਏਸ਼ੀਆ ਅਤੇ ਆਸਟਰੇਲੀਆ ਦੇ ਦੋ ਦਰਜਨ ਵਿਦੇਸ਼ ਮੰਤਰੀਆਂ ਦੁਆਰਾ ਲਿਖੇ ਗਏ ਇੱਕ ਸਾਂਝੇ ਬਿਆਨ ਦਾ ਹਵਾਲਾ ਦਿੱਤਾ। ਜਿਸ ਵਿੱਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਸਹਾਇਤਾ ਸਮੂਹਾਂ ’ਤੇ ਇਜ਼ਰਾਈਲ ਦੀਆਂ ਪਾਬੰਦੀਆਂ ਨਾਲ ਐਨਕਲੇਵ ਵਿੱਚ ਮਨੁੱਖੀ ਦੁੱਖ ਹੋਰ ਵੀ ਬਦਤਰ ਹੋ ਜਾਵੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਨਵੀਂ ਪ੍ਰਣਾਲੀ ਅਧੀਨ ਰਜਿਸਟਰਡ ਨਹੀਂ ਹਨ ਉਨ੍ਹਾਂ ਨੂੰ ਗਾਜ਼ਾ ਨੂੰ “ਦਵਾਈ, ਭੋਜਨ ਅਤੇ ਸਫਾਈ ਦੀਆਂ ਚੀਜ਼ਾਂ ਸਮੇਤ ਜੀਵਨ-ਰੱਖਿਅਕ ਸਹਾਇਤਾ ਭੇਜਣ ਤੋਂ ਰੋਕ ਦਿੱਤਾ ਗਿਆ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਵਿਦੇਸ਼ ਮੰਤਰੀ ਆਨੰਦ ਅਤੇ ਉਸਦੇ ਸਾਥੀ ਇਜ਼ਰਾਈਲ ਨੂੰ “ਸਾਰੇ ਅੰਤਰਰਾਸ਼ਟਰੀ ਐਨਜੀਓ ਸਹਾਇਤਾ ਸ਼ਿਪਮੈਂਟਾਂ ਲਈ ਅਧਿਕਾਰ ਪ੍ਰਦਾਨ ਕਰਨ, ਜ਼ਰੂਰੀ ਮਾਨਵਤਾਵਾਦੀ ਕਾਰਕੁਨਾਂ ਨੂੰ ਕੰਮ ਕਰਨ ਤੋਂ ਰੋਕਣ” ਅਤੇ ਗਾਜ਼ਾ ਵਿੱਚ ਭੋਜਨ, ਪਾਣੀ ਅਤੇ ਦਵਾਈ ਪ੍ਰਾਪਤ ਕਰਨ ਲਈ ਸਾਰੇ ਸੰਭਵ ਰੂਟਾਂ ਦੀ ਵਰਤੋਂ ਕਰਨ ਦੀ ਮੰਗ ਕਰ ਰਹੇ ਹਨ।
















