ਕੈਲਗਰੀ ਵਿੱਚ 58,000 ਡਾਲਰ ਦੀ ਨਕਲੀ ਨਕਦੀ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਕੈਲਗਰੀ ਵਿੱਚ 58,000 ਡਾਲਰ ਦੀ ਨਕਲੀ ਨਕਦੀ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਕੈਲਗਰੀ-ਕੈਲਗਰੀ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਧੋਖਾਧੜੀ ਦੇ ਮਾਮਲੇ ਹੇਠ ਸਥਾਨਕ ਪੁਲਿਸ ਨੇ ਜਾਂਚ ਦੌਰਾਨ ਲਗਭਗ 60,000 ਡਾਲਰ ਦੀ ਨਕਲੀ ਨਕਦੀ ਜ਼ਬਤ ਕਰਨ ਤੋਂ ਬਾਅਦ ਇੱਕ ਕੈਲਗਰੀ ਵਿਅਕਤੀ ਨੂੰ ਕਈ ਦੋਸ਼ ਹੇਠ ਗਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ 10 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਕੈਲਗਰੀ ਪੁਲਿਸ ਨੂੰ ਸਥਾਨਕ ਕਾਰੋਬਾਰਾਂ ਵਿੱਚ ਨਕਲੀ ਬਿੱਲਾਂ ਦੀ ਵਰਤੋਂ ਕਰਨ ਵਾਲੇ ਇੱਕ ਸ਼ੱਕੀ ਵਿਅਕਤੀ ਦੀਆਂ ਕਈ ਰਿਪੋਰਟਾਂ ਪ੍ਰਾਪਤ ਹੋਈਆਂ। ਜਿਸ ਤੋਂ ਬਾਅਦ ਪੁਲਿਸ ਨੇ 28 ਅਗਸਤ ਨੂੰ ਵਰਸਿਟੀ ਦੇ ਭਾਈਚਾਰੇ ਵਿੱਚ 37 ਸਟਰੀਟ ਐਨਡਬਲਯੂ ਦੇ ਨਾਲ ਇੱਕ ਘਰ ਵਿੱਚ ਇੱਕ ਸਰਚ ਵਾਰੰਟ ਲਾਗੂ ਕੀਤਾ। ਛਾਣਬੀਣ ਕਰਨ ’ਤੇ ਉੱਥੇ ਅਧਿਕਾਰੀਆਂ ਨੇ ਲਗਭਗ $58,150 ਦੇ ਨਕਲੀ ਬਿੱਲ, ਨਕਲੀ ਕਰੰਸੀ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਅਤੇ ਇੱਕ ਨਕਲੀ ਬੰਦੂਕ ਜ਼ਬਤ ਕੀਤੀ। ਇਸ ਮੌਕੇ ਉਕਤ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਦੋ ਘੰਟੇ ਦੀ ਗੱਲਬਾਤ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੱਸ ਦਈਏ ਕਿ ਉਕਤ ਵਿਅਕਤੀ ਨੂੰ ਬੁੱਧਵਾਰ ਨੂੰ ਕੈਲਗਰੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।