ਅਲਬਰਟਾ ਦੇ ਨਿਊ ਡੈਮੋਕ੍ਰੈਟਸ ਵੱਲੋਂ UCP ਨੂੰ ਹਾਊਸਿੰਗ ਮਸਲੇ ‘ਤੇ ਕਾਰਵਾਈ ਕਰਨ ਦੀ ਅਪੀਲ

ਅਲਬਰਟਾ ਦੇ ਨਿਊ ਡੈਮੋਕ੍ਰੈਟਸ ਵੱਲੋਂ UCP ਨੂੰ ਹਾਊਸਿੰਗ ਮਸਲੇ ‘ਤੇ ਕਾਰਵਾਈ ਕਰਨ ਦੀ ਅਪੀਲ

ਐਡਮੰਟਨ-ਅਲਬਰਟਾ ਦੀ ਨਿਊ ਡੈਮੋਕ੍ਰੈਟ ਪਾਰਟੀ ਦੀ ਹਾਊਸਿੰਗ ਸ਼ੈਡੋ ਮੰਤਰੀ Janis Irwin ਨੇ UCP ਸਰਕਾਰ ਨੂੰ ਮੋਸ਼ਨ 511 ਦਾ ਸਮਰਥਨ ਕਰਨ ਲਈ ਕਿਹਾ ਹੈ, ਜਿਸ ‘ਤੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਵੋਟਿੰਗ ਹੋਣੀ ਹੈ।ਸੂਬੇ ਵਿੱਚ ਵਧ ਰਹੀ ਮਹਿੰਗਾਈ ਅਤੇ ਘਰਾਂ ਦੀ ਕਮੀ ਕਾਰਨ ਲੋਕਾਂ ਦੀ ਆਰਥਿਕ ਹਾਲਤ ਨਾਜ਼ੁਕ ਬਣ ਰਹੀ ਹੈ। ਲਗਭਗ ਅੱਧੇ ਅਲਬਰਟਨ ਕੇਵਲ $200 ਦੀ ਘਾਟ ਨਾਲ ਆਰਥਿਕ ਤੌਰ ‘ਤੇ ਡਿੱਗ ਸਕਦੇ ਹਨ, ਜਦਕਿ Calgary ਦੇ ਹਰ ਪੰਜ ਵਿੱਚੋਂ ਇੱਕ ਘਰ ਲਈ ਰਹਿਣ ਦੀ ਲਾਗਤ ਭਾਰੀ ਪੈ ਰਹੀ ਹੈ।

ਨਿਊ ਡੈਮੋਕ੍ਰੈਟਸ ਦੀ ਮੋਸ਼ਨ 511 ਘਰ ਖਰੀਦਣ ਵਾਲਿਆਂ ਲਈ ਮੌਕਿਆਂ ਨੂੰ ਆਸਾਨ ਬਣਾਉਣ ਅਤੇ ਮੌਜੂਦਾ ਘਰ ਮਾਲਕਾਂ ਨੂੰ ਵਧ ਰਹੀ ਮਹਿੰਗਾਈ ਤੋਂ ਰਾਹਤ ਦੇਣ ‘ਤੇ ਕੇਂਦਰਿਤ ਹੈ।“ਕਈ ਅਲਬਰਟਨ ਘਰ ਦੇ ਮਾਲਕ ਬਣਨ ਦਾ ਸੁਪਨਾ ਛੱਡ ਚੁੱਕੇ ਹਨ। ਅਸੀਂ ਇਹ ਸੁਪਨਾ ਦੁਬਾਰਾ ਜਗਾਉਣਾ ਚਾਹੁੰਦੇ ਹਾਂ,” ਇਰਵਿਨ ਨੇ ਕਿਹਾ।ਇਸ ਮੋਸ਼ਨ ਵਿੱਚ ਸੂਬਾ-ਪੱਧਰੀ ‘ਅਟੇਨੇਬਲ ਹਾਊਸਿੰਗ ਪ੍ਰੋਗਰਾਮ’ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਮਦਦ ਮਿਲੇਗੀ। ਨਾਲ ਹੀ, Edmonton ਅਤੇ ਕੈਲਗਰੀ ਵਿੱਚ ਚੱਲ ਰਹੇ ਸਫਲ ਮਿਊਂਸਿਪਲ ਪ੍ਰੋਗਰਾਮਾਂ ਨੂੰ ਵਧਾਉਣ ਦੀ ਵੀ ਗੱਲ ਕੀਤੀ ਗਈ ਹੈ।

ਇਰਵਿਨ ਨੇ ਕਿਹਾ ਕਿ “ਇਹ ਪ੍ਰੋਗਰਾਮ ਪਹਿਲਾਂ ਹੀ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ, ਇਸ ਲਈ ਨਵਾਂ ਤਜਰਬਾ ਕਰਨ ਦੀ ਥਾਂ ਉਨ੍ਹਾਂ ਨੂੰ ਵਧਾਇਆ ਜਾਣਾ ਚਾਹੀਦਾ ਹੈ।”ਮੋਸ਼ਨ 511 ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਵਧ ਰਹੀ ਮਹਿੰਗਾਈ ਕਾਰਨ ਕਈ ਘਰ ਮਾਲਕ ਆਪਣਾ ਘਰ ਗੁਆਉਣ ਦੇ ਖਤਰੇ ਵਿੱਚ ਹਨ। ਇਸ ਲਈ ਸਰਕਾਰ ਨੂੰ ਵਿੱਤੀ ਸਹਾਇਤਾ ਦੇ ਨਵੇਂ ਉਪਾਅ ਲਿਆਂਦੇ ਜਾਣ ਦੀ ਲੋੜ ਹੈ।ਨਿਊ ਡੈਮੋਕ੍ਰੈਟਸ ਦੇ ਅਨੁਸਾਰ, ਇਹ ਕਦਮ ਘਰ ਖਰੀਦਣ ਤੋਂ ਲੈ ਕੇ ਉਸ ਨੂੰ ਕਾਇਮ ਰੱਖਣ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਆਸਾਨ ਬਣਾਉਣਗੇ ਅਤੇ UCP ਲਈ ਇਸ ਮੋਸ਼ਨ ਦਾ ਸਮਰਥਨ ਕਰਨਾ ਸੌਖਾ ਫੈਸਲਾ ਹੋਣਾ ਚਾਹੀਦਾ ਹੈ।