ਸੰਯੁਕਤ ਰਾਸ਼ਟਰ ਨੇ ਲਿਆ ਭਾਰਤ-ਪਾਕਿਸਾਨ ਵਿਚਕਾਰ ਵੱਧ ਰਹੇ ਤਣਾਅ ’ਤੇ ਐਕਸ਼ਨ

india-pakistan-tensions-un-steps-in-will-war-be-averted

ਸੰਯੁਕਤ ਰਾਸ਼ਟਰ ਨੇ ਲਿਆ ਭਾਰਤ-ਪਾਕਿਸਾਨ ਵਿਚਕਾਰ ਵੱਧ ਰਹੇ ਤਣਾਅ ’ਤੇ ਐਕਸ਼ਨ

ਨਵੀਂ ਦਿੱਲੀ-ਪਹਿਲਗਾਮ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਜਿਸ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਭਾਰਤ ਤੇ ਪਾਕਿਸਾਨ ਨੂੰ ਫੌਜੀ ਟਕਰਾਅ ਤੋਂ ਝਿੜਕਿਆ ਹੈ। ਜਾਣਕਾਰੀ ਮੁਤਾਬਕ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਭਾਰਤ ਤੇ ਪਾਕਿਸਤਾਨ ਵਿੱਚ ਵਧਦੇ ਫੌਜੀ ਟਕਰਾਅ ’ਤੇ ਫ਼ਿਕਰ ਜਤਾਇਆ ਹੈ। ਇਸ ਮੌਕੇ ਯੂਐਨ ਮੁਖੀ ਨੇ ਦੋਵਾਂ ਗੁਆਂਢੀ ਮੁਲਕਾਂ ਨੂੰ ‘ਸੰਜਮ ਨਾਲ ਕੰਮ ਲੈਣ ਤੇ ਤਣਾਅ ਘਟਾਉਣ’ ਦਾ ਸੱਦਾ ਦਿੱਤਾ ਹੈ। ਨਾਲ ਹੀ ਗੁਟੇਰੇਜ਼ ਨੇ ਕਿਹਾ ਕਿ ਇਸ ਨਾਜ਼ੁਕ ਮੌਕੇ ’ਤੇ ਫੌਜੀ ਟਕਰਾਅ ਤੋਂ ਬਚਣ ਦੀ ਲੋੜ ਹੈ, ਜੋ ਆਸਾਨੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ।’’ ਗੁਟੇਰੇਜ਼ ਨੇ ਸੰਖੇਪ ਬਿਆਨ ਵਿੱਚ ਦੋਵਾਂ ਮੁਲਕਾਂ ਨੂੰ ਸਲਾਹ ਦਿੱਤੀ ਕਿ ‘ਉਹ ਕੋਈ ਗਲਤੀ ਨਾ ਕਰਨ, ਕਿਉਂਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਦਾ ਆਹਮੋ ਸਾਹਮਣੇ ਹੋਣਾ ਇਸ ਮਸਲੇ ਦਾ ਕੋਈ ਹੱਲ ਨਹੀਂ ਹੈ।’’ ਗੁਟੇਰੇਜ਼ ਨੇ ਦੋਵਾਂ ਮੁਲਕਾਂ ਨੂੰ ਪੇਸ਼ਕਸ਼ ਕੀਤੀ ਕਿ ਉਨ੍ਹਾਂ ਦਾ ਦਫ਼ਤਰ ਸ਼ਾਂਤੀ ਦੀ ਬਹਾਲੀ ਵਿੱਚ ਮਦਦ ਕਰ ਸਕਦਾ ਹੈ। ਉਹਨਾਂ ਕਿਹਾ ਕਿ ‘‘ਸੰਯੁਕਤ ਰਾਸ਼ਟਰ ਅਜਿਹੀ ਕਿਸੇ ਵੀ ਪਹਿਲਕਦਮੀ ਦੀ ਹਮਾਇਤ ਲਈ ਤਿਆਰ ਹੈ ਜੋ ਤਣਾਅ ਘਟਾਉਣ, ਕੂਟਨੀਤੀ ਅਤੇ ਸ਼ਾਂਤੀ ਪ੍ਰਤੀ ਨਵੀਂ ਵਚਨਬੱਧਤਾ ਨੂੰ ਉਤਸ਼ਾਹਿਤ ਕਰਦੀ ਹੈ।’’  ਦੱਸ ਦਈਏ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਜੰਗੀ ਤਿਆਰੀਆਂ ਵਿੱਚ ਲੱਗੇ ਹੋਏ ਹਨ।