ਮੈਟਾ ਦੇ ਬੱਚਿਆਂ ਲਈ ਨਵੇਂ ਸੁਰੱਖਿਆ ਨਿਯਮ ਕੈਨੇਡਾ ’ਚ ਵੀ ਲਾਗੂ ਕਰਨ ਦੀ ਮੰਗ

B.C. Attorney General Niki Sharma is urging Meta to extend its new child safety measures in the U.S. to Canadian children. The proposed protections include age verification, content restrictions, screen-time limits and reduced notifications for young users. Sharma says Canadian families should also receive stronger protections on Instagram and Facebook.

ਮੈਟਾ ਦੇ ਬੱਚਿਆਂ ਲਈ ਨਵੇਂ ਸੁਰੱਖਿਆ ਨਿਯਮ ਕੈਨੇਡਾ ’ਚ ਵੀ ਲਾਗੂ ਕਰਨ ਦੀ ਮੰਗ

ਬ੍ਰਿਟਿਸ਼ ਕੋਲੰਬੀਆ-ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਸੋਸ਼ਲ ਮੀਡੀਆ ਕੰਪਨੀ ਮੈਟਾ ਨੂੰ ਅਮਰੀਕੀ ਬੱਚਿਆਂ ਵਾਂਗ ਕੈਨੇਡਾ ਦੇ ਬੱਚਿਆਂ ਲਈ ਵੀ ਨਵੇਂ ਸੁਰੱਖਿਆ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ ਹੈ।ਮੈਟਾ ਨੇ ਅਮਰੀਕਾ ਵਿੱਚ ਹੋਏ ਇੱਕ ਵੱਡੇ ਕਾਨੂੰਨੀ ਸਮਝੌਤੇ ਤਹਿਤ ਬੱਚਿਆਂ ਅਤੇ ਨੌਜਵਾਨਾਂ ਲਈ ਕਈ ਨਵੇਂ ਸੁਰੱਖਿਆ ਨਿਯਮ ਲਾਗੂ ਕਰਨ ’ਤੇ ਸਹਿਮਤੀ ਦਿੱਤੀ ਹੈ, ਪਰ ਕੰਪਨੀ ਮੁਤਾਬਕ ਇਹ ਨਿਯਮ ਕੈਨੇਡਾ ਵਿੱਚ ਲਾਗੂ ਨਹੀਂ ਕੀਤੇ ਜਾਣਗੇ।

ਨਿੱਕੀ ਸ਼ਰਮਾ ਨੇ ਕਿਹਾ ਕਿ ਕੈਨੇਡੀਅਨ ਬੱਚਿਆਂ ਨੂੰ ਵੀ ਉਮਰ ਅਨੁਸਾਰ ਸਮੱਗਰੀ ’ਤੇ ਪਾਬੰਦੀਆਂ, ਉਮਰ ਦੀ ਪੁਸ਼ਟੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਘਟਾਉਣ ਵਾਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।ਅਮਰੀਕਾ ਦੇ ਸਮਝੌਤੇ ਤਹਿਤ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਨੌਜਵਾਨਾਂ ਲਈ ਰੋਜ਼ਾਨਾ ਦੋ ਘੰਟਿਆਂ ਦੀ ਵਰਤੋਂ ਸੀਮਾ, ਅੱਧੀ ਰਾਤ ਤੋਂ ਸਵੇਰੇ 6 ਵਜੇ ਤੱਕ ਐਪਸ ਦੀ ਵਰਤੋਂ ’ਤੇ ਰੋਕ ਅਤੇ ਸਕੂਲ ਸਮੇਂ ਦੌਰਾਨ ਪੁਸ਼ ਨੋਟੀਫਿਕੇਸ਼ਨ ਬੰਦ ਕਰਨ ਵਰਗੇ ਕਦਮ ਸ਼ਾਮਲ ਹਨ।

ਇਸ ਤੋਂ ਇਲਾਵਾ ਨੌਜਵਾਨਾਂ ਨੂੰ ਆਟੋਪਲੇ ਬੰਦ ਕਰਨ ਦੀ ਸਹੂਲਤ ਮਿਲੇਗੀ ਅਤੇ ਲਾਈਕਸ ਤੇ ਰਿਐਕਸ਼ਨਾਂ ਦੀ ਗਿਣਤੀ ਡਿਫਾਲਟ ਤੌਰ ’ਤੇ ਲੁਕਾਈ ਜਾਵੇਗੀ। ਨਿੱਕੀ ਸ਼ਰਮਾ ਨੇ ਕਿਹਾ ਕਿ ਕੈਨੇਡੀਅਨ ਪਰਿਵਾਰਾਂ ਨੂੰ ਇਨ੍ਹਾਂ ਸੁਰੱਖਿਆ ਉਪਾਵਾਂ ਲਈ ਲੰਬੇ ਸਮੇਂ ਤੱਕ ਕਾਨੂੰਨੀ ਮਾਮਲਿਆਂ ਦੇ ਨਤੀਜਿਆਂ ਦੀ ਉਡੀਕ ਨਹੀਂ ਕਰਨੀ ਚਾਹੀਦੀ।