ਅਲਬਰਟਾ ਦੇ ਫੂਡ ਬੈਂਕਾਂ ’ਚ ਖਾਣ-ਪੀਣ ਦੀ ਭਾਰੀ ਕਮੀ, ਮੰਗ ਲਗਾਤਾਰ ਵਧੀ

Alberta food banks are facing a serious shortage of food and cash donations as demand continues to rise. In August, food distribution was 32.8% higher than last year, with some families now receiving only five days’ worth of food instead of seven. Food Banks Alberta is urging businesses, farmers and residents to donate now.

ਅਲਬਰਟਾ ਦੇ ਫੂਡ ਬੈਂਕਾਂ ’ਚ ਖਾਣ-ਪੀਣ ਦੀ ਭਾਰੀ ਕਮੀ, ਮੰਗ ਲਗਾਤਾਰ ਵਧੀ

ਅਲਬਰਟਾ-ਅਲਬਰਟਾ ਵਿੱਚ ਫੂਡ ਬੈਂਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਨਕਦੀ ਦਾਨ ਦੀ ਗੰਭੀਰ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਮੰਗ ਕਾਰਨ ਫੂਡ ਬੈਂਕਾਂ ਦੇ ਗੋਦਾਮਾਂ ਵਿੱਚੋਂ ਸਮਾਨ ਤੇਜ਼ੀ ਨਾਲ ਖਤਮ ਹੋ ਰਿਹਾ ਹੈ, ਜਦਕਿ ਨਵੀਆਂ ਸਪਲਾਈਆਂ ਉਸੇ ਰਫ਼ਤਾਰ ਨਾਲ ਨਹੀਂ ਪਹੁੰਚ ਰਹੀਆਂ।ਫੂਡ ਬੈਂਕਸ ਅਲਬਰਟਾ ਸੂਬੇ ਦੇ 112 ਫੂਡ ਬੈਂਕਾਂ ਨੂੰ ਖੁਰਾਕ ਮੁਹੱਈਆ ਕਰਵਾਉਂਦਾ ਹੈ। ਸੰਸਥਾ ਮੁਤਾਬਕ ਇਸ ਸਾਲ ਹੁਣ ਤੱਕ 20 ਲੱਖ ਪੌਂਡ ਤੋਂ ਵੱਧ ਖੁਰਾਕ ਵੰਡੀ ਜਾ ਚੁੱਕੀ ਹੈ, ਜੋ ਪੂਰੇ 2025 ਵਿੱਚ ਵੰਡੀ ਗਈ 33.6 ਲੱਖ ਪੌਂਡ ਖੁਰਾਕ ਦਾ ਕਰੀਬ 60 ਫੀਸਦੀ ਹੈ।

ਅਗਸਤ ਮਹੀਨੇ ਵਿੱਚ ਮੈਂਬਰ ਫੂਡ ਬੈਂਕਾਂ ਨੂੰ ਭੇਜੀ ਗਈ ਖੁਰਾਕ ਦੀ ਮਾਤਰਾ ਪਿਛਲੇ ਸਾਲ ਦੇ ਅਗਸਤ ਨਾਲੋਂ 32.8 ਫੀਸਦੀ ਵੱਧ ਰਹੀ। 2025 ਵਿੱਚ ਅਲਬਰਟਾ ਵਿੱਚ ਹਰ ਮਹੀਨੇ ਔਸਤਨ 2,10,541 ਫੂਡ ਬੈਂਕ ਦੌਰੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕਰੀਬ 75,968 ਦੌਰੇ ਬੱਚਿਆਂ ਨਾਲ ਸਬੰਧਤ ਸਨ।

ਫੂਡ ਬੈਂਕਸ ਅਲਬਰਟਾ ਦੇ ਕਾਰਜਕਾਰੀ ਨਿਰਦੇਸ਼ਕ ਡੈਰਿਲ ਬਰੀ ਮੁਤਾਬਕ ਵਧਦੀ ਮੰਗ ਅਤੇ ਦਾਨ ਦੀ ਘੱਟ ਰਫ਼ਤਾਰ ਕਾਰਨ ਫੂਡ ਬੈਂਕਾਂ ਨੂੰ ਇਹ ਫੈਸਲਾ ਕਰਨਾ ਪੈ ਰਿਹਾ ਹੈ ਕਿ ਕਿਸਨੂੰ ਕਿੰਨੀ ਖੁਰਾਕ ਦਿੱਤੀ ਜਾਵੇ। ਕੁਝ ਪਰਿਵਾਰਾਂ ਨੂੰ ਪਹਿਲਾਂ 7 ਦਿਨਾਂ ਦੀ ਖੁਰਾਕ ਮਿਲਦੀ ਸੀ, ਪਰ ਹੁਣ ਉਨ੍ਹਾਂ ਨੂੰ ਸਿਰਫ਼ 5 ਦਿਨਾਂ ਲਈ ਹੀ ਸਮਾਨ ਮਿਲ ਰਿਹਾ ਹੈ।ਸੰਸਥਾ ਨੇ ਨਿਰਮਾਤਾਵਾਂ, ਕਿਸਾਨਾਂ, ਪ੍ਰੋਸੈਸਰਾਂ ਅਤੇ ਵੰਡਕਾਰਾਂ ਨੂੰ ਵੱਡੀ ਮਾਤਰਾ ਵਿੱਚ ਖੁਰਾਕ ਦਾਨ ਕਰਨ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਵੀ ਸਾਲ ਦੇ ਅੰਤ ਤੱਕ ਉਡੀਕ ਨਾ ਕਰਨ ਅਤੇ ਹੁਣੇ ਆਪਣੇ ਸਥਾਨਕ ਫੂਡ ਬੈਂਕ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।