ਕੈਲਗਰੀ ਵਿੱਚ ਹੋਈ ਚੋਰੀ ਸਬੰਧੀ ਸਥਾਨਕ ਪੁਲਿਸ ਕਰ ਰਹੀ ਹੈ ਗਵਾਹਾਂ ਦੀ ਭਾਲ

ਕੈਲਗਰੀ ਵਿੱਚ ਹੋਈ ਚੋਰੀ ਸਬੰਧੀ ਸਥਾਨਕ ਪੁਲਿਸ ਕਰ ਰਹੀ ਹੈ ਗਵਾਹਾਂ ਦੀ ਭਾਲ

ਕੈਲਗਰੀ-ਕੈਲਗਰੀ ਪੁਲਿਸ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ਹਿਰ ਦੇ ਉੱਤਰ-ਪੂਰਬ ਵਿੱਚ ਹੋਈ ਇੱਕ ਚੋਰੀ ਦੇ ਗਵਾਹਾਂ ਅਤੇ ਡੈਸ਼ਕੈਮ ਫੁਟੇਜ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਮੌਕੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਸਤੰਬਰ ਨੂੰ ਦੁਪਹਿਰ 12:30 ਵਜੇ ਦੇ ਕਰੀਬ ਇੱਕ ਆਦਮੀ 32 ਸਟਰੀਟ ਐਨਈ ’ਤੇ ਪਾਰਟਸੋਰਸ ਦੀ ਪਾਰਕਿੰਗ ਵਿੱਚ ਆਪਣੀ ਗੱਡੀ ਵਿੱਚ ਸਵਾਰ ਸੀ ਤਾਂ ਉਸ ਸਮੇਂ ਇੱਕ ਅਣਜਾਣ ਆਦਮੀ ਅਤੇ ਔਰਤ ਉਸ ਕੋਲ ਆਏ। ਗੱਡੀ ਦੀ ਟਾਕੀ ਖੁੱਲ੍ਹਦੇ ਸਾਰੇ ਉਕਤ ਔਰਤ ਗੱਡੀ ਵਿੱਚ ਦਾਖਲ ਹੋਈ ਅਤੇ ਪੀੜਤ ਵਿਅਕਤੀ ਦੇ ਨਕਲੀ ਸੋਨੇ ਦੇ ਗਹਿਣੇ ਪਾਏ। ਅਜਿਹਾ ਕਰਨ ਤੋਂ ਰੋਕਣ ਲਈ ਪੀੜਤ ਵਿਅਕਤੀ ਨੇ ਉਹਨਾਂ ਦਾ ਵਿਰੋਧ ਕੀਤਾ। ਇਸ ਮੌਕੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਔਰਤ ਨੇ ਪੀੜਤ ਦਾ ਅਸਲੀ ਸੋਨੇ ਦਾ ਹਾਰ ਜਿਸਦੀ ਕੀਮਤ $10,000 ਹੈ ਉਤਾਰਿਆ ਅਤੇ ਮੌਕੇ ਤੋਂ ਫਰਾਰ ਹੋ ਗਈ। ਇਸ ਘਟਨਾ ਤੋਂ ਤੁਰੰਤ ਬਾਅਦ ਪੀੜਤ ਨੇ ਪੁਲਿਸ ਨੂੰ ਰਿਪੋਰਟ ਦਿੱਤੀ। ਦੱਸ ਦਈਏ ਕਿ ਜਾਂਚ ਨੂੰ ਅੱਗੇ ਵਧਾਉਣ ਦੀ ਉਮੀਦ ਵਿੱਚ ਇਲਾਕੇ ਤੋਂ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਗਈ ਹੈ।  ਜਾਂਚਕਰਤਾਵਾਂ ਦੇ ਅਨੁਸਾਰ ਮਹਿਲਾ ਸ਼ੱਕੀ ਦਾ ਸਿਰਫ਼ ਇੱਕ ਵੇਰਵਾ ਉਪਲਬਧ ਹੈ। ਨਾਲ ਹੀ ਇਸ ਘਟਨਾ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 403-266-1234 ’ਤੇ ਪੁਲਿਸ ਨੂੰ ਕਾਲ ਕਰਨ ਜਾਂ ਕ੍ਰਾਈਮਸਟੌਪਰਸ ਰਾਹੀਂ ਗੁਪਤ ਰੂਪ ਵਿੱਚ ਸੂਚਨਾ ਦੇਣ ਲਈ ਕਿਹਾ ਗਿਆ ਹੈ।