ਕੈਨੇਡੀਅਨਜ਼ ’ਚ ਸੀਆਰਏ ਦੇ ਲਾਭਾਂ ਅਤੇ ਰਿਫੰਡਾਂ ਤੱਕ ਪਹੁੰਚਣ ਵਿੱਚ ਦੇਰੀ ਨੂੰ ਲੈ ਕੇ ਨਿਰਾਸ਼ਾ

ਕੈਨੇਡੀਅਨਜ਼ ’ਚ ਸੀਆਰਏ ਦੇ ਲਾਭਾਂ ਅਤੇ ਰਿਫੰਡਾਂ ਤੱਕ ਪਹੁੰਚਣ ਵਿੱਚ ਦੇਰੀ ਨੂੰ ਲੈ ਕੇ ਨਿਰਾਸ਼ਾ

ਓਟਵਾ-ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਨਾਲ ਸੰਪਰਕ ਕਰਨ ਦਾ ਲੰਬਾ ਇੰਤਜ਼ਾਰ ਤੇ ਹੋਰ ਚੁਣੌਤੀਆਂ ਕੈਨੇਡੀਅਨਾਂ ਨੂੰ ਕੁਝ ਲਾਭਾਂ ਤੱਕ ਪਹੁੰਚਣ ਤੋਂ ਰੋਕ ਰਹੀਆਂ ਹਨ। ਜਾਣਕਾਰੀ ਮੁਤਾਬਕ ਲੰਬੇ ਸਮੇਂ ਲਈ ਖਾਤਿਆਂ ਤੋਂ ਲਾਕਡ ਆਊਟ ਹੋਣ ਤੋਂ ਲੈ ਕੇ ਆਟੋਮੇਟਿਡ ਵਾਇਸ ਮੈਸੇਜਿੰਗ ਸਿਸਟਮ ’ਤੇ ਲੂਪ ਵਿੱਚ ਫਸਣ ਤੱਕ, ਬਹੁਤ ਸਾਰੇ ਲੋਕ ਏਜੰਸੀ ਦੇ ਸੰਚਾਰ ਨਾਲ ਨਿਰਾਸ਼ਾ ਪ੍ਰਗਟ ਕਰ ਰਹੇ ਹਨ। ਕਈ ਲੋਕਾਂ ਨੇ ਸਾਂਝਾ ਕੀਤਾ ਕਿ ਉਹ ਆਪਣੇ ਮਸਲਿਆਂ ਦੇ ਹੱਲ ਲਈ ਕਈ ਮਹੀਨਿਆਂ ਤੋਂ ਉਡੀਕ ਕਰ ਰਹੇ ਹਨ। ਐਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸਦੇ ਬੈਂਕ, ਐਚਐੱਸਬੀਸੀ ਨੂੰ ਆਰਬੀਸੀ ਵੱਲੋਂ ਖਰੀਦੇ ਜਾਣ ਤੋਂ ਬਾਅਦ, ਉਸਦੀ ਸਿੱਧੀ ਜਮ੍ਹਾਂ ਜਾਣਕਾਰੀ ਨੂੰ ਬਦਲ ਕੇ ਅਤੇ ਇੱਕ ਸੁਰੱਖਿਆ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਉਸਨੂੰ ਉਸਦੇ ਸੀਆਰਏ ਖਾਤੇ ਤੋਂ ਲਾਕਡ ਆਊਟ ਕਰ ਦਿੱਤਾ ਗਿਆ ਸੀ ਪਰ ਐਲਿਸ ਕਹਿੰਦਾ ਹੈ ਕਿ ਉਸਨੂੰ ਆਪਣੇ ਟੈਕਸ ਜਮ੍ਹਾਂ ਕਰਨ ਤੋਂ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਇਹ ਨਹੀਂ ਪਤਾ ਲੱਗਾ ਕਿ ਉਸਨੂੰ ਲਾਕਡ ਆਊਟ ਕੀਤਾ ਗਿਆ ਸੀ। ਉਨ੍ਹਾਂ ਸੀਆਰਏ ਨੂੰ ਫ਼ੋਨ ਕੀਤਾ ਅਤੇ ਸਲਾਹ ਅਤੇ ਵਿਕਲਪਾਂ ਨੂੰ ਸੁਣਨ ਤੋਂ ਬਾਅਦ ਅੰਤ ਵਿੱਚ ਅਹਿਸਾਸ ਹੋਇਆ ਕਿ ਉਹ ਇੱਕ ਲੂਪ ਵਿੱਚ ਸਨ। ਅਸਲ ਏਜੰਟ ਤੱਕ ਪਹੁੰਚਣ ਦਾ ਕੋਈ ਤਰੀਕਾ ਨਹੀਂ ਸੀ। ਉਨ੍ਹਾਂ ਨੂੰ ਬਾਅਦ ‘ਚ ਪਤਾ ਲੱਗਾ ਕਿ ਉਨ੍ਹਾਂ ਦਾ ਖਾਤਾ ਬੰਦ ਹੋ ਗਿਆ ਸੀ। ਫਿਰ ਐਲਿਸ ਨੂੰ ਆਪਣੀ ਪਛਾਣ ਸਾਬਤ ਕਰਨ ਲਈ ਇੱਕ ਪੋਰਟਲ ਰਾਹੀਂ ਇੱਕ ਤੋਂ ਵੱਧ ਵਾਰ ਦਸਤਾਵੇਜ਼ ਜਮMਹਾਂ ਕਰਾਉਣੇ ਪਏ, ਪਰ ਉਸਨੂੰ ਅਜੇ ਵੀ ਆਪਣਾ ਟੈਕਸ ਰਿਫੰਡ ਨਹੀਂ ਮਿਲਿਆ ਹੈ। ਇਕ ਹੋਰ ਗਾਹਕ ਨੇ ਦੱਸਿਆ ਕਿ ਉਨ੍ਹਾਂ ਨੇ 10-15 ਵਾਰ ਫੋਨ ਕੀਤਾ ਅਤੇ ਹਰ ਵਾਰ ਇਹ ਜਵਾਬ ਮਿਲਦਾ ਸੀ ਕਿ ਸਾਰੇ ਏਜੰਟ ਰੁੱਝੇ ਹੋਏ ਹਨ ਅਤੇ ਉਹ ਇੱਕ ਆਟੋਮੇਟਿਡ ਸਿਸਟਮ ਵੱਲ ਚਲੇ ਜਾਂਦੇ ਸਨ, ਜੋਕਿ ਮਦਦ ਨਹੀਂ ਕਰ ਸਕਦਾ ਸੀ।