ਬਿੱਲ ਬਲੇਅਰ ਯੂਕੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਨਿਯੁਕਤ
ਓਟਵਾ-ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਬਿੱਲ ਬਲੇਅਰ ਨੇ ਹਾਊਸ ਆਫ ਕਾਮਨਜ਼ ਦੀ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਨ੍ਹਾਂ ਨੂੰ ਯੂਨਾਈਟਿਡ ਕਿੰਗਡਮ ਵਿੱਚ ਕੈਨੇਡਾ ਦਾ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਸੋਮਵਾਰ ਨੂੰ ਜਾਰੀ ਬਿਆਨ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਬਲੇਅਰ ਦਾ ਵਿਸ਼ਾਲ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤਜਰਬਾ ਕੈਨੇਡਾ–ਯੂਕੇ ਦੋਪੱਖੀ ਸੰਬੰਧਾਂ ਨੂੰ ਮਜ਼ਬੂਤੀ ਦੇਵੇਗਾ। ਬਲੇਅਰ ਯੂਕੇ ਵਿੱਚ ਰਾਲਫ ਗੁਡੇਲ ਦੀ ਥਾਂ ਸੰਭਾਲਣਗੇ।
ਇਸ ਦੇ ਨਾਲ ਹੀ ਨੈਸ਼ਨਲ ਸਕਿਊਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਨਥਾਲੀ ਡਰੋਇਅਨ ਨੂੰ ਫਰਾਂਸ ਅਤੇ ਮੋਰਾਕੋ ਲਈ ਕੈਨੇਡਾ ਦੀ ਸਫੀਰ ਨਿਯੁਕਤ ਕੀਤਾ ਗਿਆ ਹੈ।
















