ਕੈਨੇਡਾ ਵੱਲੋਂ ਯੂਕੇ ਦੀ ਅਗਵਾਈ ਵਾਲੇ ਸੈਨਿਕ ਗੱਠਜੋੜ ਵਿੱਚ ਪੂਰੀ ਮੈਂਬਰਸ਼ਿਪ ਲਈ ਅਰਜ਼ੀ

Canada has formally applied for full membership in the U.K.-led Joint Expeditionary Force. Prime Minister Mark Carney also discussed stronger defence cooperation with the U.K., including possible coordination of proposed defence financing arrangements.

ਕੈਨੇਡਾ ਵੱਲੋਂ ਯੂਕੇ ਦੀ ਅਗਵਾਈ ਵਾਲੇ ਸੈਨਿਕ ਗੱਠਜੋੜ ਵਿੱਚ ਪੂਰੀ ਮੈਂਬਰਸ਼ਿਪ ਲਈ ਅਰਜ਼ੀ

ਲਿਵਰਪੂਲ-ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਨੇ ਯੂਕੇ ਦੀ ਅਗਵਾਈ ਵਾਲੀ ਜੁਆਇੰਟ ਐਕਸਪੇਡਿਸ਼ਨਰੀ ਫੋਰਸ (ਜੇਈਐਫ) ਵਿੱਚ ਪੂਰਨ ਮੈਂਬਰ ਵਜੋਂ ਸ਼ਾਮਲ ਹੋਣ ਲਈ ਰਸਮੀ ਤੌਰ ’ਤੇ ਅਰਜ਼ੀ ਦੇ ਦਿੱਤੀ ਹੈ। ਬ੍ਰਿਟੇਨ ਨੇ ਵੀ ਕੈਨੇਡਾ ਦੀ ਇਸ ਪਹਲ ਦਾ ਸਮਰਥਨ ਕੀਤਾ ਹੈ।

ਜੇਈਐਫ 10 ਨਾਟੋ ਮੈਂਬਰ ਦੇਸ਼ਾਂ ਦਾ ਸੈਨਿਕ ਗੱਠਜੋੜ ਹੈ, ਜਿਸ ਦੀ ਸਥਾਪਨਾ 2014 ਵਿੱਚ ਤੁਰੰਤ ਪੈਦਾ ਹੋਣ ਵਾਲੀਆਂ ਸੈਨਿਕ ਸਥਿਤੀਆਂ ਨਾਲ ਨਜਿੱਠਣ ਲਈ ਤੇਜ਼ ਪ੍ਰਤੀਕਿਰਿਆ ਬਲ ਵਜੋਂ ਕੀਤੀ ਗਈ ਸੀ।ਕੈਨੇਡੀਅਨ ਫੌਜ ਪਹਿਲਾਂ ਵੀ ਜੇਈਐਫ ਨਾਲ ਸਾਂਝੇ ਬਹੁ-ਦੇਸ਼ੀ ਸੈਨਿਕ ਅਭਿਆਸਾਂ ਵਿੱਚ ਹਿੱਸਾ ਲੈਂਦੀ ਰਹੀ ਹੈ, ਪਰ ਕੈਨੇਡਾ ਹੁਣ ਤੱਕ ਇਸ ਦਾ ਸਥਾਈ ਮੈਂਬਰ ਨਹੀਂ ਸੀ।

ਕਾਰਨੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ।ਕੈਨੇਡੀਅਨ ਅਧਿਕਾਰੀਆਂ ਮੁਤਾਬਕ ਦੋਵੇਂ ਦੇਸ਼ ਆਪਣੇ ਪ੍ਰਸਤਾਵਿਤ ਰੱਖਿਆ ਵਿੱਤੀ ਪ੍ਰਬੰਧਾਂ ਨੂੰ ਇਕੱਠਾ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕਰ ਰਹੇ ਹਨ। ਇੱਕ ਸੀਨੀਅਰ ਕੈਨੇਡੀਅਨ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਓਟਵਾ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਆਪਣੇ ਪ੍ਰਸਤਾਵਾਂ ਨੂੰ ਮਿਲਾ ਕੇ ਇੱਕ ਸਾਂਝੀ ਸੰਸਥਾ ਬਣਾਉਣ ਸਬੰਧੀ ਸਮਝੌਤੇ ’ਤੇ ਪਹੁੰਚ ਸਕਦੇ ਹਨ।ਹਾਲਾਂਕਿ, ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਅੰਤਿਮ ਫੈਸਲਾ ਇਸ ਹਫ਼ਤੇ ਹੋ ਰਹੀਆਂ ਮੀਟਿੰਗਾਂ ਦੌਰਾਨ ਹੀ ਹੋਵੇ, ਇਹ ਜ਼ਰੂਰੀ ਨਹੀਂ ਹੈ।