ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੇ ਮੰਗੀ ਮੁਆਫੀ, ਡਿਲੀਟ ਕੀਤੀਆਂ ਪੁਰਾਣੀਆਂ ਵੀਡੀਓਜ਼
ਅੰਮ੍ਰਿਤਸਰ-ਕਮਲ ਕੌਰ ਭਾਬੀ ਦੇ ਨਾਮ ਨਾਲ ਜਾਣੀ ਜਾਂਦੀ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਧਮਕੀ ਤੋਂ ਬਾਅਦ ਦੀਪਿਕਾ ਮੁਆਫੀਆਂ ਮੰਗ ਰਹੀ। ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨੇ ਅਸ਼ਲੀਲ ਕੰਟੈਂਟ ਤੋਂ ਤੌਬਾ ਕੀਤੀ ਹੈ, ਉਸ ਨੇ ਵਾਰ- ਵਾਰ ਮਾਫ਼ੀਆਂ ਮੰਗ ਰਹੀ ਹੈ। ਦੀਪਿਕਾ ਲੂਥਰਾ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ‘‘ਮੈਨੂੰ ਸਕਿਉਰਟੀ ਦਿੱਤੀ ਜਾਵੇ, ’ਅੱਗੇ ਤੋਂ ਗਲਤੀ ਨਹੀਂ ਕਰਦੀ । ਮੈਨੂੰ ਹਰ ਕੋਈ ਕੁਮੈਂਟ ’ਚ ਕਹਿ ਰਿਹਾ ਹੈ ਕਿ ਦੂਜਾ ਨੰਬਰ ਤੁਹਾਡਾ ਹੈ, ਬੱਚ ਕੇ ਰਹੋ। ਮੈਂ ਅਜਿਹੀ ਕੋਈ ਵੀਡੀਓ ਪੋਸਟ ਨਹੀਂ ਕੀਤੀ ਜਿਸ ਕਰਕੇ ਮੈਨੂੰ ਮਾਰਨ ਧਮਕੀ ਦਿੱਤੀ ਜਾਵੇ।’’ ਦੀਪਿਕਾ ਲੂਥਰਾ ਨੇ ਕਿਹਾ ਕਿ ਮੈਂ ਸਾਰੀਆਂ ਵੀਡੀਓ ਵੀ ਡਿਲੀਟ ਕਰ ਦਿੱਤੀਆਂ ਹਨ ਅਤੇ ਨਵਾਂ ਕੰਟੈਂਟ ਸ਼ੁਰੂ ਕਰ ਲਿਆ ਹੈ। ਦੀਪਿਕਾ ਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਨੂੰ ਨਿਸ਼ਾਨਾ ਬਣਾਉਣਾ ਚੰਗਾ ਨਹੀਂ ਹੁੰਦਾ, ਹਰ ਕਿਸੇ ਨੂੰ ਪਿਆਰ ਨਾਲ ਸਮਝਾਇਆ ਜਾ ਸਕਦੇ ਹੈ। ਮੈਂ ਅਜਿਹੀ ਕੋਈ ਵੀਡੀਓ ਪੋਸਟ ਨਹੀਂ ਕੀਤੀ ਜਿਸ ਕਰਕੇ ਮੈਨੂੰ ਮਾਰਨ ਧਮਕੀ ਦਿੱਤੀ ਜਾਵੇ।
















