ਰੋਹਿਤ ਅਤੇ ਵਿਰਾਟ ਦੇ ਟੈਸਟ ਸੰਨਿਆਸ ਤੋਂ ਬਾਅਦ ਸ਼ਿਖਰ ਧਵਨ ਨੇ ਸਾਂਝੀ ਕੀਤ ਭਾਵਨਾਤਮਕ ਪੋਸਟ
Shikhar Dhawan shares emotional post after Rohit and Virat's Test retirements
ਨਵੀਂ ਦਿੱਲੀ-ਟੈਸਟ ਕ੍ਰਿਕਟ ਤੋਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਲੰਬੇ ਸਮੇਂ ਦੇ ਸਾਥੀਆਂ ਨੂੰ ਦਿਲੋਂ ਯਾਦ ਕੀਤਾ। ਜਾਣਕਾਰੀ ਮੁਤਾਬਕ ਇੰਸਟਾਗ੍ਰਾਮ ’ਤੇ ਜਾ ਕੇ, ਧਵਨ ਨੇ ਇੱਕ ਭਾਵਨਾਤਮਕ ਸੰਦੇਸ਼ ਸਾਂਝਾ ਕੀਤਾ, ਜੋ ਕਿ ਭਾਰਤੀ ਕ੍ਰਿਕਟ ਦੇ ਦੋ ਆਧੁਨਿਕ ਦਿੱਗਜਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਦੋਸਤੀ ਅਤੇ ਯਾਦਾਂ ਨੂੰ ਦਰਸਾਉਂਦਾ ਹੈ। ਇਸ ਮੌਕੇ ਉਹਨਾਂ ਲਿਖਿਆ ਕਿ ‘‘“ਪਿੱਚ ਪਰ ਸਿਰਫ ਸ਼ਾਟ ਨਹੀਂ, ਯਾਰੀਆਂ ਵੀ ਬੰਤੀ ਹੈ। ਦੋ ਸਭ ਤੋਂ ਵਧੀਆ, 0rohitsharma45 and 0virat.kohli ਨਾਲ ਮੈਦਾਨ ਸਾਂਝਾ ਕਰਨ ’ਤੇ ਮਾਣ ਹੈ। ਯਾਦਾਂ, ਹਾਸਿਆਂ ਅਤੇ ਇਤਿਹਾਸ ਰਚਣ ਵਾਲੇ ਪਲਾਂ ਲਈ ਧੰਨਵਾਦ। ਟੈਸਟ ਕ੍ਰਿਕਟ ਤੁਹਾਨੂੰ ਯਾਦ ਕਰੇਗਾ।”ਇਸ ਮੌਕੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਬਿਤਾਏ ਪਲ ਸਾਂਝੇ ਕੀਤੇ। ਦੱਸ ਦਈਏ ਕਿ ਰੋਹਿਤ ਨੇ ਪਿਛਲੇ ਬੁੱਧਵਾਰ ਨੂੰ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ ਅਤੇ ਕੁਝ ਦਿਨ ਬਾਅਦ, ਵਿਰਾਟ ਨੇ ਇੰਸਟਾਗ੍ਰਾਮ ’ਤੇ ਇੱਕ ਦਿਲੋਂ ਨੋਟ ਨਾਲ ਫਾਰਮੈਟ ਨੂੰ ਅਲਵਿਦਾ ਕਿਹਾ।
















