ਰਾਏਲ ਚੈਲੇਂਜਰਜ਼ ਬੈਂਗਲੁਰੂ ਦੀ ਜਿੱਤ ਤੋਂ ਬਾਅਦ ਬੰਗਲੂਰੂ ’ਚ ਮਨਾਏ ਗਏ ਜਸ਼ਨ
ਬੰਗਲੂਰੂ-ੇ ਰਾਏਲ ਚੈਲੇਂਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਕਾਰ ਹੋਏ ਮੈਚ ਦੌਰਾਨ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਦਿੱਤਾ ਜਿਸ ਤੋਂ ਬਾਅਦ ਲਾਲ ਜਰਸੀ ਪਹਿਨੇ ਰਾਏਲ ਚੈਲੇਂਜਰਜ਼ ਬੈਂਗਲੁਰੂ ਦੇ ਸਮਰਥਕਾਂ ਦਾ ਸੈਲਾਬ ਆ ਗਿਆ ਅਤੇ ‘ਆਰਸੀਬੀ ਤੇ ਕੋਹਲੀ’ ਦੇ ਨਾਂ ਦੇ ਨਾਅਰੇ ਲੱਗਣ ਲੱਗੇ। ਇੰਝ ਲੱਗ ਰਿਹਾ ਸੀ ਕਿ ਬੰਗਲੂਰੂ ਲਾਲ ਸਮੁੰਦਰ ਵਾਂਗ ਬਣ ਗਿਆ ਹੈ। ਨਾਮਵਰ ਖਿਡਾਰੀਆਂ ਦੀ ਟੀਮ ਆਰਸੀਬੀ ਨੂੰ ਪਿਛਲੇ 18 ਸਾਲਾਂ ਵਿੱਚ ਇਹ ਮੌਕਾ ਨਹੀਂ ਮਿਲਿਆ ਸੀ। ਕਦੇ ਚੇਨੱਈ ਵਿੱਚ ਜਸ਼ਨ ਮਨਾਇਆ ਗਿਆ ਤਾਂ ਕਦੇ ਮੁੰਬਈ ਵਿੱਚ, ਇੱਥੋਂ ਤੱਕ ਕਿ ਕੋਲਕਾਤਾ, ਹੈਦਰਾਬਾਦ ਅਤੇ ਜੈਪੁਰ ਵਿੱਚ ਵੀ ਜਿੱਤ ਦੇ ਇਹ ਜਸ਼ਨ ਮਨਾਏ ਗਏ, ਪਰ ਬੰਗਲੂਰੂ ਵਿੱਚ ਹਮੇਸ਼ਾ ਨਿਰਾਸ਼ਾ ਛਾਈ ਰਹੀ। ਪਰ ਆਖਰਕਾਰ 3 ਜੂਨ ਨੂੰ ਪਹਿਲੀ ਵਾਰ ਬੰਗਲੂਰੂ ਦੇ ਲੋਕਾਂ ਨੇ ਆਈਪੀਐੱਲ ਟਰਾਫੀ ਦੀ ਜਿੱਤ ਦਾ ਅਨੁਭਵ ਕੀਤਾ। ‘ਈ ਸਾਲਾ ਕੱਪ ਨਾਮਡੇ’ ਦਾ ਨਾਰਾ ਹੁਣ ‘ਈ ਸਾਲਾ ਕੱਪ ਨਾਮੁਡੁ’ (ਇਸ ਸਾਲ ਕੱਪ ਸਾਡਾ ਹੈ) ਵਿੱਚ ਬਦਲ ਚੁੱਕਿਆ ਹੈ। ਜਿੱਤ ਉਪਰੰਤ ਆਰਸੀਬੀ ਦੇ ਬੈਨਰ ਤੇ ਝੰਡੇ ਲੈ ਕੇ ਲੋਕ ਸੜਕਾਂ ਉੱਤੇ ਨਿਕਲ ਪਏ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਐਕਸ ਉੱਤੇ ਲਿਖਿਆ, “ਤੁਸੀਂ ਕਰਨਾਟਕ ਦੇ ਹਰ ਵਿਅਕਤੀ ਦਾ ਸੁਪਨਾ ਇਸ ਜਿੱਤ ਨਾਲ ਸਾਕਾਰ ਕਰ ਦਿੱਤਾ ਹੈ।
















