ਅੱਜ ਹੋਵੇਗਾ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ
ਮੋਹਾਲੀ-ਆਈਪੀਐਲ ਮੈਚ ਦੇ ਤਹਿਤ ਅੱਜ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਇਲੈਵਨ ਦੀਆਂ ਟੀਮਾਂ ਮੋਹਾਲੀ ਵਿੱਚ ਸ਼ਾਮ 7 ਵਜੇ ਆਹਮੋ ਸਾਹਮਣੇ ਹੋਣਗੀਆਂ। ਜਾਣਕਾਰੀ ਮੁਤਾਬਕ 6 ਸਾਲਾਂ ਬਾਅਦ ਮੋਹਾਲੀ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਸ ਵਾਰ ਇਹ ਮੈਚ ਮੁੱਲਾਂਪੁਰ ਦੇ ਨਵੇਂ ਬਣੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਇਸ ਤੋਂ ਪਹਿਲਾਂ, ਦੋਵੇਂ ਟੀਮਾਂ 2019 ਵਿੱਚ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਭਿੜੀਆਂ ਸਨ। ਜਿੱਥੇ ਦੋਵਾਂ ਵਿਚਕਾਰ ਰਿਕਾਰਡ ਬਰਾਬਰ ਰਿਹਾ ਹੈ। ਇਸ ਤੋਂ ਪਹਿਲਾਂ, ਪੰਜਾਬ ਕਿੰਗਜ਼ ਇਲੈਵਨ ਨੂੰ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਪੰਜਾਬ ਅਤੇ ਚੇਨਈ ਵਿਚਕਾਰ 31 ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ ਚੇਨਈ ਨੇ 17 ਮੈਚ ਜਿੱਤੇ ਹਨ, ਜਦੋਂ ਕਿ ਪੰਜਾਬ ਨੇ 14 ਮੈਚ ਜਿੱਤੇ ਹਨ। ਮੋਹਾਲੀ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ 6 ਮੈਚ ਹੋਏ ਹਨ ਅਤੇ ਦੋਵਾਂ ਨੇ ਤਿੰਨ-ਤਿੰਨ ਜਿੱਤੇ ਹਨ।
















