ਪ੍ਰਿੰਸ ਅਲਬਰਟ ਵਾਲਮਾਰਟ ‘ਚ ਝਗੜੇ ਦੀ ਵੀਡੀਓ ਵਾਇਰਲ

ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ‘ਤੇ ਚਰਚਾ, ਪੁਲਿਸ ਵੱਲੋਂ ਸਮੀਖਿਆ ਜਾਰੀ

ਟੋਰਾਂਟੋ-ਪ੍ਰਿੰਸ ਅਲਬਰਟ ਦੇ 15th Street East ਸਥਿਤ ਵਾਲਮਾਰਟ ਸਟੋਰ ਅੰਦਰ ਹੋਈ ਇਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ਚਰਚਾ ਦਾ ਵਿਸ਼ਾ ਬਣ ਗਈ ਹੈ।

ਲਗਭਗ 19 ਸਕਿੰਟ ਦੀ ਕਲਿੱਪ ਵਿੱਚ ਸਟੋਰ ਅੰਦਰ ਮੌਜੂਦ ਮੈਕਡੋਨਾਲਡਜ਼ ਰੈਸਟੋਰੈਂਟ ਵਿੱਚ ਇਕ ਔਰਤ ਅਤੇ ਸੁਰੱਖਿਆ ਗਾਰਡਾਂ ਵਿਚਕਾਰ ਤਣਾਅਪੂਰਨ ਸਥਿਤੀ ਦਿਖਾਈ ਦਿੰਦੀ ਹੈ। ਵੀਡੀਓ ਵਿੱਚ ਤਿੰਨ ਸੁਰੱਖਿਆ ਕਰਮਚਾਰੀ ਔਰਤ ਦੇ ਆਸ-ਪਾਸ ਖੜ੍ਹੇ ਦਿਸਦੇ ਹਨ, ਜਦਕਿ ਇਕ ਗਾਰਡ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਦੌਰਾਨ ਔਰਤ ਗੁੱਸੇ ਵਿੱਚ ਇਕ ਗਾਰਡ ਵੱਲ ਹੱਥ ਚੁੱਕਦੀ ਅਤੇ ਵਾਰ ਕਰਦੀ ਦਿਖਾਈ ਦਿੰਦੀ ਹੈ। ਇਸ ਦੇ ਬਾਅਦ ਗਾਰਡ ਵੱਲੋਂ ਪ੍ਰਤੀਕਿਰਿਆ ਵਜੋਂ ਥੱਪੜ ਮਾਰਨ ਦੀ ਘਟਨਾ ਵੀ ਕੈਮਰੇ ਵਿੱਚ ਦਰਜ ਹੈ।

ਪ੍ਰਿੰਸ ਅਲਬਰਟ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਾਇਰਲ ਵੀਡੀਓ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਹਰੇਕ ਪੱਖ ਦੀ ਜਾਂਚ ਹੋਵੇਗੀ।

ਇਸ ਮਾਮਲੇ ‘ਤੇ ਟੋਰਾਂਟੋ ਪੁਲਿਸ ਦੇ ਸਾਬਕਾ ਸਟਾਫ ਸਰਜੈਂਟ ਅਤੇ ਸੁਰੱਖਿਆ ਟ੍ਰੇਨਰ ਸਟੀਵਨ ਸਮਰਵਿਲ ਨੇ ਕਿਹਾ ਕਿ ਦਿੱਖ ਰਹੀ ਪ੍ਰਤੀਕਿਰਿਆ “ਕੰਟਰੋਲ-ਅਧਾਰਿਤ ਤਰੀਕੇ” ਦੇ ਮਿਆਰਾਂ ਨਾਲ ਮੇਲ ਨਹੀਂ ਖਾਂਦੀ।

ਵਾਲਮਾਰਟ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਘਟਨਾ ਤੋਂ ਜਾਣੂ ਹੈ ਅਤੇ ਇਸਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕੰਪਨੀ ਅਨੁਸਾਰ ਮਾਮਲਾ ਤੀਜੇ ਪੱਖ ਦੀ ਸੁਰੱਖਿਆ ਕੰਪਨੀ Allied Universal ਨੂੰ ਭੇਜਿਆ ਗਿਆ ਹੈ, ਜੋ ਅੰਦਰੂਨੀ ਜਾਂਚ ਕਰੇਗੀ।

ਜਾਂਚ ਪੂਰੀ ਹੋਣ ਤੱਕ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।