ਕੈਨੇਡਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ; ਕਾਰ ਸ਼ੋਰੂਮ ਮਾਲਕ ਦੇ ਘਰ ਫਾਇਰਿੰਗ

ਕੈਨੇਡਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ; ਕਾਰ ਸ਼ੋਰੂਮ ਮਾਲਕ ਦੇ ਘਰ ਫਾਇਰਿੰਗ

ਕੈਨੇਡਾ-ਕੈਨੇਡਾ ਵਿੱਚ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ ਦਰਮਿਆਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਰ ਸ਼ੋਰੂਮ ਦੇ ਮਾਲਕ ਦੇ ਘਰ ‘ਤੇ ਫਾਇਰਿੰਗ ਕੀਤੀ ਗਈ।

ਰਿਪੋਰਟਾਂ ਮੁਤਾਬਕ, ਇਸ ਘਟਨਾ ਦੀ ਜ਼ਿੰਮੇਵਾਰੀ ਕਥਿਤ ਤੌਰ ‘ਤੇ Lawrence Bishnoi Gang ਨਾਲ ਜੁੜੇ ਲੋਕਾਂ ਵੱਲੋਂ ਲਈ ਗਈ ਹੈ। ਮੰਨਾ ਬਰੈਂਪਟਨ ਨਾਮਕ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੋਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ।

ਇਹ ਗੋਲੀਬਾਰੀ ਉਸ ਸਮੇਂ ਹੋਈ ਹੈ ਜਦੋਂ ਕੈਨੇਡਾ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਹਫ਼ਤੇ 24 ਘੰਟਿਆਂ ਦੇ ਅੰਦਰ ਦੋ ਗੋਲੀਬਾਰੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ।

ਸੂਤਰਾਂ ਅਨੁਸਾਰ, ਸ਼ੋਰੂਮ ਮਾਲਕ ‘ਤੇ ਵਿਰੋਧੀ ਗਰੁੱਪਾਂ ਦਾ ਸਮਰਥਨ ਕਰਨ ਦੇ ਇਲਜ਼ਾਮ ਲੱਗੇ ਹਨ, ਜਿਸ ਕਾਰਨ ਉਸਨੂੰ ਨਿਸ਼ਾਨਾ ਬਣਾਇਆ ਗਿਆ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।