ਕੈਲਗਰੀ ਅਪਰਾਧਿਕ ਨੈੱਟਵਰਕ ’ਤੇ ਕਾਰਵਾਈ, 30 ਲੱਖ ਡਾਲਰ ਤੋਂ ਵੱਧ ਦਾ ਗੈਰਕਾਨੂੰਨੀ ਸਮਾਨ ਬਰਾਮਦ; 4 ਗ੍ਰਿਫ਼ਤਾਰ

RCMP have arrested four Alberta men following an investigation into a Calgary crime network allegedly involved in illegal tobacco, drugs and stolen property. Seven search warrants in Calgary and Airdrie led to the seizure of more than $3 million in contraband tobacco, over 88 kilograms of illicit cannabis, nearly 10 kilograms of illegal drugs, about $170,000 in cash and more than $300,000 worth of precious metals, luxury goods and a high-value vehicle.

ਕੈਲਗਰੀ ਅਪਰਾਧਿਕ ਨੈੱਟਵਰਕ ’ਤੇ ਕਾਰਵਾਈ, 30 ਲੱਖ ਡਾਲਰ ਤੋਂ ਵੱਧ ਦਾ ਗੈਰਕਾਨੂੰਨੀ ਸਮਾਨ ਬਰਾਮਦ; 4 ਗ੍ਰਿਫ਼ਤਾਰ

ਕੈਲਗਰੀ-ਕੈਲਗਰੀ ਵਿੱਚ ਗੈਰਕਾਨੂੰਨੀ ਤੰਬਾਕੂ, ਨਸ਼ੀਲੇ ਪਦਾਰਥਾਂ ਅਤੇ ਕਥਿਤ ਤੌਰ ’ਤੇ ਚੋਰੀ ਕੀਤੀ ਜਾਇਦਾਦ ਦੀ ਤਸਕਰੀ ਕਰਨ ਵਾਲੇ ਇੱਕ ਅਪਰਾਧਿਕ ਨੈੱਟਵਰਕ ਖ਼ਿਲਾਫ਼ ਆਰਸੀਐੱਮਪੀ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧੋਖਾਧੜੀ, ਮਨੀ ਲਾਂਡਰਿੰਗ ਅਤੇ ਗੈਰਕਾਨੂੰਨੀ ਸਮਾਨ ਨਾਲ ਸਬੰਧਤ ਦੋਸ਼ ਲਾਏ ਗਏ ਹਨ।

ਆਰਸੀਐੱਮਪੀ ਦੀ ਫੈਡਰਲ ਇੰਟੀਗ੍ਰੇਟਿਡ ਮਨੀ ਲਾਂਡਰਿੰਗ ਇਨਵੈਸਟੀਗੇਸ਼ਨ ਟੀਮ ਵੱਲੋਂ ਕੈਲਗਰੀ ਅਤੇ ਏਅਰਡਰੀ ਵਿੱਚ ਸੱਤ ਸਰਚ ਵਾਰੰਟਾਂ ਤਹਿਤ ਕਾਰਵਾਈ ਕੀਤੀ ਗਈ। ਜਾਂਚ ਦੌਰਾਨ 30 ਲੱਖ ਡਾਲਰ ਤੋਂ ਵੱਧ ਦਾ ਗੈਰਕਾਨੂੰਨੀ ਤੰਬਾਕੂ ਬਰਾਮਦ ਕੀਤਾ ਗਿਆ।

ਇਸ ਤੋਂ ਇਲਾਵਾ 88 ਕਿਲੋਗ੍ਰਾਮ ਤੋਂ ਵੱਧ ਬਿਨਾਂ ਸਰਕਾਰੀ ਸਟੈਂਪ ਵਾਲੀ ਗੈਰਕਾਨੂੰਨੀ ਕੈਨਾਬਿਸ ਅਤੇ ਇਸ ਨਾਲ ਸਬੰਧਤ ਉਤਪਾਦ, ਕਰੀਬ 10 ਕਿਲੋਗ੍ਰਾਮ ਗੈਰਕਾਨੂੰਨੀ ਨਸ਼ੀਲੇ ਪਦਾਰਥ, ਜਿਨ੍ਹਾਂ ਵਿੱਚ ਸਾਈਲੋਸਾਈਬਿਨ, ਐੱਮਡੀਐੱਮਏ, ਡੀਐੱਮਟੀ ਅਤੇ ਐੱਲਐੱਸਡੀ ਸ਼ਾਮਲ ਹਨ, ਵੀ ਜ਼ਬਤ ਕੀਤੇ ਗਏ।

ਪੁਲਿਸ ਨੇ ਕਰੀਬ 1.70 ਲੱਖ ਡਾਲਰ ਨਕਦ ਰਕਮ ਤੋਂ ਇਲਾਵਾ 3 ਲੱਖ ਡਾਲਰ ਤੋਂ ਵੱਧ ਕੀਮਤ ਦੇ ਕੀਮਤੀ ਧਾਤਾਂ, ਮਹਿੰਗੀਆਂ ਵਸਤਾਂ ਅਤੇ ਇੱਕ ਉੱਚ ਕੀਮਤ ਵਾਲਾ ਵਾਹਨ ਵੀ ਬਰਾਮਦ ਕੀਤਾ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕੈਲਗਰੀ ਦੇ 42 ਸਾਲਾ ਜੌਨਾਥਨ ਪੈਟ੍ਰਿਕ ਰੋਚ, 41 ਸਾਲਾ ਬਰੌਕ ਐਂਥਨੀ ਮੈਕਕੁਆਰੀ ਅਤੇ 52 ਸਾਲਾ ਡੇਵਿਡ ਸ਼ੋਆ ਗੁਆਨ ਅਤੇ ਏਅਰਡਰੀ ਦੇ 44 ਸਾਲਾ ਜੇਸਨ ਡਗਲਸ ਪਰੇਰਾ ਸ਼ਾਮਲ ਹਨ। ਚਾਰੇ ਨੂੰ ਸਤੰਬਰ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 19 ਅਕਤੂਬਰ ਨੂੰ ਕੈਲਗਰੀ ਸਥਿਤ ਅਲਬਰਟਾ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।