ਟੀਕਾਕਰਨ ਨੀਤੀ ਨੂੰ ਲੈ ਕੇ ਫੌਜ ਖ਼ਿਲਾਫ਼ 10 ਲੱਖ ਡਾਲਰ ਦਾ ਮੁਕੱਦਮਾ ਕਰ ਰਿਹਾ ਸੀ ਸਿਨਾਗੌਗ ਹਮਲੇ ਦਾ ਮੁਲਜ਼ਮ
Former Canadian soldier Sean Ward, who died after a gunfire exchange with police outside a synagogue in Belleville, Ontario, had been suing the military for $1 million after being discharged for refusing a COVID-19 vaccination on religious grounds. Court documents said he claimed financial losses and other harm following his 2022 discharge. Police said the synagogue incident was a targeted attack against the Jewish community.
ਓਂਟਾਰੀਓ-ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬੈਲਵਿਲੇ ਵਿੱਚ ਯਹੂਦੀ ਸਿਨਾਗੌਗ ਦੇ ਬਾਹਰ ਪੁਲਿਸ ਨਾਲ ਗੋਲੀਬਾਰੀ ਤੋਂ ਬਾਅਦ ਹਸਪਤਾਲ ਵਿੱਚ ਮਾਰੇ ਗਏ ਸਾਬਕਾ ਫੌਜੀ ਸੀਨ ਵਾਰਡ ਨੇ ਕੋਵਿਡ-19 ਟੀਕਾ ਨਾ ਲਗਵਾਉਣ ਕਾਰਨ ਫੌਜ ਤੋਂ ਰਿਹਾਈ ਦੇ ਮਾਮਲੇ ਵਿੱਚ ਕੈਨੇਡੀਅਨ ਫੌਜ ਖ਼ਿਲਾਫ਼ 10 ਲੱਖ ਡਾਲਰ ਦਾ ਮੁਕੱਦਮਾ ਕੀਤਾ ਹੋਇਆ ਸੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਵਾਰਡ ਐਡਮੰਟਨ ਸਥਿਤ ਸੀਐੱਫਬੀ ਐਡਮੰਟਨ ਵਿੱਚ ਕਾਰਪੋਰਲ ਵਜੋਂ ਤਾਇਨਾਤ ਸੀ। ਉਸ ਨੇ ਧਾਰਮਿਕ ਕਾਰਨਾਂ ਦਾ ਹਵਾਲਾ ਦਿੰਦਿਆਂ ਕੋਵਿਡ-19 ਟੀਕਾ ਲਗਵਾਉਣ ਤੋਂ ਇਨਕਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਹੋਰ ਫੌਜੀ ਸੇਵਾ ਲਈ ਅਯੋਗ ਕਰਾਰ ਦੇ ਕੇ 2022 ਵਿੱਚ ਰਿਹਾਅ ਕਰ ਦਿੱਤਾ ਗਿਆ।
ਮੁਕੱਦਮੇ ਵਿੱਚ ਵਾਰਡ ਨੇ ਦਾਅਵਾ ਕੀਤਾ ਸੀ ਕਿ ਫੌਜ ਤੋਂ ਰਿਹਾਈ ਕਾਰਨ ਉਸ ਨੂੰ ਲਗਭਗ 1.40 ਲੱਖ ਡਾਲਰ ਦਾ ਵਿੱਤੀ ਨੁਕਸਾਨ ਹੋਇਆ ਅਤੇ ਉਸ ਸਮੇਤ ਹੋਰ ਮੁਦਈਆਂ ਨੂੰ ਮਾਨਸਿਕ ਤੇ ਭਾਵਨਾਤਮਕ ਸਦਮੇ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਮੁਕੱਦਮਾ ਖਾਰਜ ਕਰਨ ਦੀ ਮੰਗ ਕੀਤੀ ਸੀ।
ਪੁਲਿਸ ਮੁਤਾਬਕ 20 ਸਤੰਬਰ ਨੂੰ ਵਾਰਡ ਹਥਿਆਰਾਂ ਸਮੇਤ ਬੈਲਵਿਲੇ ਦੀ ਸਨਜ਼ ਆਫ ਜੈਕਬ ਸਿਨਾਗੌਗ ਦੇ ਬਾਹਰ ਪਹੁੰਚਿਆ ਅਤੇ ਉੱਥੇ ਤਾਇਨਾਤ ਪੁਲਿਸ ਅਧਿਕਾਰੀ ਨਾਲ ਗੋਲੀਬਾਰੀ ਹੋਈ। ਪੁਲਿਸ ਨੇ ਕਿਹਾ ਕਿ ਹਮਲਾ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਵਾਰਡ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਗਿਆ।ਘਟਨਾ ਦੌਰਾਨ ਇੱਕ ਪੁਲਿਸ ਅਧਿਕਾਰੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ। Global News ਦੀ ਰਿਪੋਰਟ ਮੁਤਾਬਕ ਕੁਝ ਸਰੋਤਾਂ ਨੇ ਵਾਰਡ ਵੱਲੋਂ ਕੋਵਿਡ-19 ਨਾਲ ਸਬੰਧਤ ਸਾਜ਼ਿਸ਼ੀ ਵਿਚਾਰਾਂ ਅਤੇ ਯਹੂਦੀ ਵਿਰੋਧੀ ਸਮੱਗਰੀ ਸਾਂਝੀ ਕਰਨ ਦਾ ਦਾਅਵਾ ਕੀਤਾ ਹੈ, ਹਾਲਾਂਕਿ ਇਹ ਦਾਅਵੇ ਸਰੋਤਾਂ ਦੇ ਹਵਾਲੇ ਨਾਲ ਹਨ।
















