ਕਿਊਬੈਕ ਦੇ ਵਿਦਿਆਰਥੀਆਂ ਦਾ ਮੋਬਾਈਲ ਫੋਨ ਤੋਂ ਬਿਨਾਂ ਦੂਜਾ ਸਕੂਲੀ ਸਾਲ ਸ਼ੁਰੂ

Quebec students have started their second school year under a cellphone ban. Teachers report better classroom engagement and more student interaction, although some students have experienced anxiety and difficulties adjusting to life without screens.

ਕਿਊਬੈਕ ਦੇ ਵਿਦਿਆਰਥੀਆਂ ਦਾ ਮੋਬਾਈਲ ਫੋਨ ਤੋਂ ਬਿਨਾਂ ਦੂਜਾ ਸਕੂਲੀ ਸਾਲ ਸ਼ੁਰੂ

ਕਿਊਬੈਕ-ਕਿਊਬੈਕ ਵਿੱਚ ਸਕੂਲਾਂ ਅੰਦਰ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਲੱਗਣ ਤੋਂ ਬਾਅਦ ਵਿਦਿਆਰਥੀਆਂ ਨੇ ਮੋਬਾਈਲ ਤੋਂ ਬਿਨਾਂ ਆਪਣਾ ਦੂਜਾ ਸਕੂਲੀ ਸਾਲ ਸ਼ੁਰੂ ਕਰ ਦਿੱਤਾ ਹੈ। ਕਿਊਬੈਕ ਸਰਕਾਰ ਨੇ 2025 ਵਿੱਚ ਸਕੂਲਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਲਗਾਈ ਸੀ।

ਅਧਿਆਪਕਾਂ ਅਨੁਸਾਰ ਪਹਿਲੇ ਸਾਲ ਦੌਰਾਨ ਵਿਦਿਆਰਥੀਆਂ ਦਾ ਪੜ੍ਹਾਈ ਵੱਲ ਧਿਆਨ ਵਧਿਆ ਅਤੇ ਉਹ ਇਕ-ਦੂਜੇ ਨਾਲ ਵਧੇਰੇ ਗੱਲਬਾਤ ਅਤੇ ਸਮਾਜਿਕ ਸੰਪਰਕ ਕਰਨ ਲੱਗੇ ਹਨ। ਹਾਲਾਂਕਿ ਕੁਝ ਵਿਦਿਆਰਥੀਆਂ ਨੂੰ ਚਿੰਤਾ ਅਤੇ ਸਕ੍ਰੀਨ ਤੋਂ ਦੂਰ ਰਹਿਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।

ਓਕਾ ਹਾਈ ਸਕੂਲ ਦੇ ਇੱਕ ਪਾਇਲਟ ਪ੍ਰੋਗਰਾਮ ਦੀ ਰਿਪੋਰਟ ਅਨੁਸਾਰ, ਮੋਬਾਈਲ ਪਾਬੰਦੀ ਕਾਰਨ ਲਗਭਗ 40 ਫੀਸਦੀ ਲੜਕੀਆਂ ਅਤੇ 20 ਫੀਸਦੀ ਲੜਕਿਆਂ ਨੇ ਚਿੰਤਾ ਨਾਲ ਜੁੜੀਆਂ ਮੁਸ਼ਕਲਾਂ ਮਹਿਸੂਸ ਕੀਤੀਆਂ।

ਮਾਹਿਰਾਂ ਦਾ ਕਹਿਣਾ ਹੈ ਕਿ ਸਕੂਲਾਂ ਨੇ ਨਵੇਂ ਨਿਯਮਾਂ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਬੱਚਿਆਂ ਨਾਲ ਸਕੂਲ ਸਮੇਂ ਦੌਰਾਨ ਸੰਪਰਕ ਨਾ ਹੋ ਸਕਣ ਕਾਰਨ ਨਵੀਂ ਸਥਿਤੀ ਅਨੁਸਾਰ ਆਪਣੇ ਆਪ ਨੂੰ ਢਾਲਣਾ ਪਿਆ ਹੈ।