ਅਲਬਰਟਾ ‘ਚ ਅਲੱਗਾਵਾਦੀ ਰੈਫਰੈਂਡਮ ਮਾਮਲੇ ‘ਤੇ ਸਿਆਸੀ ਤਣਾਅ ਤੇਜ਼, ਪ੍ਰੀਮੀਅਰ ਡੈਨੀਅਲ ਸਮਿੱਥ ਨੇ ਦਿੱਤਾ ਜਵਾਬ

Political tensions are rising in Alberta after Premier Danielle Smith announced a referendum on October 19 asking Albertans whether they want to remain part of Canada or begin the legal process for separation.

ਅਲਬਰਟਾ ‘ਚ ਅਲੱਗਾਵਾਦੀ ਰੈਫਰੈਂਡਮ ਮਾਮਲੇ ‘ਤੇ ਸਿਆਸੀ ਤਣਾਅ ਤੇਜ਼, ਪ੍ਰੀਮੀਅਰ ਡੈਨੀਅਲ ਸਮਿੱਥ ਨੇ ਦਿੱਤਾ ਜਵਾਬ

ਕੈਲਗਰੀ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਕਿਹਾ ਹੈ ਕਿ ਜਿਹੜੇ ਲੋਕ ਕੈਨੇਡਾ ਤੋਂ ਅਲੱਗ ਹੋਣ ਦੇ ਹੱਕ ਵਿੱਚ ਹਨ, ਉਹਨਾਂ ਨੂੰ ਸਰਕਾਰ ਖ਼ਿਲਾਫ਼ ਮੁਹਿੰਮ ਚਲਾਉਣ ਦੀ ਬਜਾਏ ਅਕਤੂਬਰ ਵਿੱਚ ਹੋਣ ਵਾਲੇ ਰੈਫਰੈਂਡਮ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਸਦੇ ਨਤੀਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ।ਪ੍ਰੀਮੀਅਰ ਡੈਨੀਅਲ ਸਮਿੱਥ ਨੇ ਵੀਰਵਾਰ ਰਾਤ ਸੂਬੇ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਵਿੱਚ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਫਿਰ ਅਲੱਗ ਹੋਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ ਵਿੱਚ ਹਨ।ਇਸ ਐਲਾਨ ਤੋਂ ਬਾਅਦ ਅਲਬਰਟਾ ਦੇ ਅਲੱਗਾਵਾਦੀ ਧੜਿਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। “ਸਟੇ ਫ੍ਰੀ ਅਲਬਰਟਾ” ਗਰੁੱਪ ਦੇ ਵਕੀਲ ਜੈਫ ਰਾਥ ਨੇ ਕਿਹਾ ਕਿ ਹਜ਼ਾਰਾਂ ਯੂਨਾਈਟਡ ਕਨਜ਼ਰਵੇਟਿਵ ਪਾਰਟੀ ਮੈਂਬਰਾਂ ਨੇ ਸਮਿੱਥ ਦਾ ਸਮਰਥਨ ਇਸ ਉਮੀਦ ਨਾਲ ਕੀਤਾ ਸੀ ਕਿ ਉਹ ਸਿੱਧਾ ਅਲੱਗ ਹੋਣ ਵਾਲਾ ਮਸਲਾ ਬੈਲਟ ‘ਤੇ ਲਿਆਉਣਗੇ। ਉਨ੍ਹਾਂ ਇਸ ਕਦਮ ਨੂੰ “ਧੋਖਾ” ਕਰਾਰ ਦਿੱਤਾ।

ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੈਨੀਅਲ ਸਮਿੱਥ ਨੇ ਕਿਹਾ ਕਿ ਅਦਾਲਤ ਵੱਲੋਂ ਅਲੱਗਾਵਾਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਉਨ੍ਹਾਂ ਕੋਲ “ਹੋਰ ਕੋਈ ਚਾਰਾ ਨਹੀਂ ਸੀ।” ਉਨ੍ਹਾਂ ਦੱਸਿਆ ਕਿ ਸਰਕਾਰ ਇਸ ਫੈਸਲੇ ਖ਼ਿਲਾਫ਼ ਅਪੀਲ ਕਰੇਗੀ, ਪਰ ਕਾਨੂੰਨੀ ਕਾਰਵਾਈ ਨੂੰ ਸਾਲ ਲੱਗ ਸਕਦੇ ਹਨ।

ਡੈਨੀਅਲ ਸਮਿੱਥ ਨੇ ਕਿਹਾ ਕਿ ਰੈਫਰੈਂਡਮ ਵਿੱਚ ਦੋ ਹੀ ਚੋਣਾਂ ਹੋਣਗੀਆਂ — ਪਹਿਲੀ ਕੈਨੇਡਾ ਵਿੱਚ ਰਹਿਣ ਦੀ ਅਤੇ ਦੂਜੀ ਕੈਨੇਡਾ ਤੋਂ ਅਲੱਗ ਹੋਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ। ਉਨ੍ਹਾਂ ਕਿਹਾ ਕਿ ਉਹ ਖੁਦ “ਕੈਨੇਡਾ ਵਿੱਚ ਰਹਿਣ” ਵਾਲੇ ਪੱਖ ਦਾ ਸਮਰਥਨ ਕਰਨਗੀਆਂ।ਉੱਧਰ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਸ ਮਾਮਲੇ ‘ਤੇ ਕਿਹਾ ਕਿ ਉਹ ਕਦੇ ਵੀ ਇਸ ਤਰ੍ਹਾਂ ਦਾ ਰੈਫਰੈਂਡਮ ਨਹੀਂ ਕਰਵਾਉਂਦੇ। ਉਨ੍ਹਾਂ ਦੇ ਅਨੁਸਾਰ ਇਹ ਕਦਮ ਸੂਬੇ ਵਿੱਚ ਅਣਸ਼ਚਿਤਤਾ ਵਧਾ ਸਕਦਾ ਹੈ।

ਕੈਲਗਰੀ ਦੇ ਮੇਅਰ ਜੈਰੋਮੀ ਫਾਰਕਸ ਨੇ ਵੀ ਪ੍ਰੀਮੀਅਰ ਸਮਿੱਥ ਦੀ ਆਲੋਚਨਾ ਕਰਦਿਆਂ ਕਿਹਾ ਕਿ “ਰੈਫਰੈਂਡਮ ਕਰਵਾਉਣ ਲਈ ਰੈਫਰੈਂਡਮ” ਦੀ ਗੱਲ ਕਰਨਾ ਸੂਬਾਈ ਨੇਤ੍ਰਿਤਵ ਦੀ ਕਮਜ਼ੋਰੀ ਦਰਸਾਉਂਦਾ ਹੈ ਅਤੇ ਇਸ ਨਾਲ ਨਿਵੇਸ਼ਕਾਂ ਵਿੱਚ ਚਿੰਤਾ ਪੈਦਾ ਹੋਵੇਗੀ।ਵਿਰੋਧੀ ਧਿਰ ਦੇ ਆਗੂ ਨਾਹੀਦ ਨੈਨਸ਼ੀ ਨੇ ਕਿਹਾ ਕਿ ਇਹ ਮਸਲਾ ਅਲਬਰਟਾ ਦੀ ਆਰਥਿਕਤਾ ਅਤੇ ਸਮਾਜਿਕ ਏਕਤਾ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਇਹ ਮੁੱਦਾ ਅਕਤੂਬਰ ਤੋਂ ਬਾਅਦ ਵੀ ਖ਼ਤਮ ਨਹੀਂ ਹੋਵੇਗਾ।

ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੀ ਏਕਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕੈਨੇਡਾ ਨੂੰ ਮਿਲਜੁਲ ਕੇ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਅਲਬਰਟਾ ਨਾਲ ਹੋਏ ਨਵੇਂ ਊਰਜਾ ਸਮਝੌਤੇ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਹਿਕਾਰੀ ਸੰਘੀਵਾਦ ਦੀ ਮਿਸਾਲ ਦੱਸਿਆ।