ਬੀ.ਸੀ. ਕਨਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ‘ਚ ਉਮੀਦਵਾਰ ਘਟ ਕੇ 5 ਰਹੇ
ਵਿਕਟੋਰੀਆ-Conservative Party of British Columbia ਦੀ ਲੀਡਰਸ਼ਿਪ ਦੌੜ ਵਿੱਚ ਉਮੀਦਵਾਰਾਂ ਦੀ ਗਿਣਤੀ ਹੁਣ ਘਟ ਕੇ ਪੰਜ ਰਹਿ ਗਈ ਹੈ। ਇਹ ਦੌੜ John Rustad ਦੀ ਥਾਂ ਨਵੇਂ ਆਗੂ ਦੀ ਚੋਣ ਲਈ ਹੋ ਰਹੀ ਹੈ।ਰੌਸਲੈਂਡ ਦੇ ਠੇਕੇਦਾਰ ਵਾਰਨ ਹੈਮ ਨੇ ਦੌੜ ਤੋਂ ਹਟਣ ਦਾ ਐਲਾਨ ਕਰਦਿਆਂ ਉਦਯੋਗਪਤੀ ਅਤੇ ਸਮਾਜ ਸੇਵੀ Yuri Fulmer ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਹੈਮ ਨੇ ਫੁਲਮਰ ਨੂੰ “ਅਸਲ ਕਨਜ਼ਰਵੇਟਿਵ” ਦੱਸਦੇ ਹੋਏ ਕਿਹਾ ਕਿ ਉਹ ਪਾਰਟੀ ਨੂੰ ਇਕਜੁੱਟ ਰੱਖ ਸਕਦੇ ਹਨ।
ਫੁਲਮਰ ਨੇ ਵੀ ਹੈਮ ਦੇ ਸਮਰਥਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ “ਸਧਾਰਣ ਸੋਚ ਵਾਲੀ ਕਨਜ਼ਰਵੇਟਿਵ ਨੀਤੀ” ਅਤੇ ਟੈਕਸਦਾਤਿਆਂ ਦੀ ਇਜ਼ਤ ਕਰਨ ਵਾਲੀ ਸਰਕਾਰ ਦੇ ਹੱਕ ਵਿੱਚ ਹਨ।ਇਸ ਦੌੜ ਵਿੱਚ ਹੁਣ ਹੋਰ ਉਮੀਦਵਾਰਾਂ ਵਿੱਚ ਐਮ.ਐਲ.ਏ. Peter Milobar, ਟਿੱਪਣੀਕਾਰ Caroline Elliott, ਸਾਬਕਾ ਕੈਬਿਨੇਟ ਮੰਤਰੀ Iain Black ਅਤੇ ਸਾਬਕਾ ਸੰਸਦ ਮੈਂਬਰ Kerry-Lynne Findlay ਸ਼ਾਮਲ ਹਨ।
ਗੌਰਤਲਬ ਹੈ ਕਿ ਦਸੰਬਰ ਵਿੱਚ ਰਸਟੈਡ ਦੇ ਹਟਾਏ ਜਾਣ ਤੋਂ ਬਾਅਦ ਇਸ ਦੌੜ ਵਿੱਚ ਕੁੱਲ 11 ਉਮੀਦਵਾਰ ਸ਼ਾਮਲ ਹੋਏ ਸਨ, ਜੋ ਹੁਣ ਘਟਦੇ-ਘਟਦੇ ਪੰਜ ਰਹਿ ਗਏ ਹਨ।ਪਾਰਟੀ ਵੱਲੋਂ 18 ਅਪ੍ਰੈਲ ਤੱਕ ਨਵੇਂ ਮੈਂਬਰ ਬਣਾਉਣ ਅਤੇ ਅੰਤਿਮ ਫੀਸ ਜਮ੍ਹਾ ਕਰਨ ਦੀ ਮਿਆਦ ਰੱਖੀ ਗਈ ਹੈ। ਵੋਟਿੰਗ ਬੈਲਟ 9 ਮਈ ਤੱਕ ਜਾਰੀ ਕੀਤੇ ਜਾਣਗੇ, ਜਦਕਿ ਨਵੇਂ ਲੀਡਰ ਦਾ ਐਲਾਨ 30 ਮਈ ਨੂੰ ਹੋਣ ਵਾਲੇ ਕਨਵੈਨਸ਼ਨ ਦੌਰਾਨ ਕੀਤਾ ਜਾਵੇਗਾ।
















