ਕੈਲਗਰੀ ‘ਚ ਸੜਕ ‘ਤੇ ਲੇਟੇ ਵਿਅਕਤੀ ਨੂੰ ਵਾਹਨ ਨੇ ਮਾਰੀ ਟੱਕਰ, ਹਾਲਤ ਗੰਭੀਰ
ਕੈਲਗਰੀ-Calgary Police Service ਦੇ ਅਨੁਸਾਰ ਐਤਵਾਰ ਰਾਤ ਇੱਕ ਗੰਭੀਰ ਹਾਦਸੇ ਵਿੱਚ ਇੱਕ ਪੈਦਲ ਯਾਤਰੀ ਦੀ ਜਾਨ ਨੂੰ ਖਤਰਾ ਬਣ ਗਿਆ, ਜਦੋਂ ਉਹ ਸੜਕ ‘ਤੇ ਲੇਟਿਆ ਹੋਇਆ ਸੀ ਅਤੇ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਐਮਰਜੈਂਸੀ ਸੇਵਾਵਾਂ ਨੂੰ ਰਾਤ ਕਰੀਬ 8:50 ਵਜੇ 16 ਐਵੇਨਿਊ ਸਾਊਥ ਵੈਸਟ (SW) ‘ਤੇ 7ਵੀਂ ਅਤੇ 8ਵੀਂ ਸਟਰੀਟ ਦੇ ਵਿਚਕਾਰ ਹਾਦਸੇ ਦੀ ਸੂਚਨਾ ਮਿਲੀ। ਪੁਲਿਸ ਮੁਤਾਬਕ ਵਿਅਕਤੀ ਸੜਕ ‘ਤੇ ਪਿਆ ਹੋਇਆ ਸੀ ਅਤੇ ਆ ਰਹੇ ਵਾਹਨ ਚਾਲਕਾਂ ਨੂੰ ਉਹ ਸਮੇਂ ‘ਤੇ ਦਿੱਸ ਨਹੀਂ ਸਕਿਆ। ਜਿਸ ਡਰਾਈਵਰ ਦੀ ਗੱਡੀ ਨਾਲ ਟੱਕਰ ਹੋਈ, ਉਸ ਨੇ ਤੁਰੰਤ 911 ‘ਤੇ ਕਾਲ ਕੀਤੀ ਅਤੇ ਮੌਕੇ ‘ਤੇ ਹੀ ਰਿਹਾ। ਹਾਦਸੇ ‘ਚ ਜ਼ਖ਼ਮੀ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ।ਹਾਦਸੇ ਦੀ ਜਾਂਚ ਲਈ 16 ਐਵੇਨਿਊ SW ਨੂੰ 7ਵੀਂ ਤੋਂ 8ਵੀਂ ਸਟਰੀਟ ਤੱਕ ਬੰਦ ਕਰ ਦਿੱਤਾ ਗਿਆ ਹੈ।
















