ਕੈਲਗਰੀ ਵਿੱਚ ਨਸ਼ਾ ਤਸਕਰੀ ਦੇ ਮਾਮਲੇ ’ਚ ਪੰਜ ਵਿਅਕਤੀ ਅਤੇ ਇੱਕ ਨਾਬਾਲਗ ਗ੍ਰਿਫ਼ਤਾਰ

Calgary police have charged five adults and one youth in connection with Operation Guardian, a drug trafficking investigation launched on September 26, 2026. Officers seized more than $350,000 worth of drugs, including 3.18 kilograms of fentanyl, cocaine, crack cocaine and 701 fentanyl pills, along with more than $12,000 in cash.

ਕੈਲਗਰੀ ਵਿੱਚ ਨਸ਼ਾ ਤਸਕਰੀ ਦੇ ਮਾਮਲੇ ’ਚ ਪੰਜ ਵਿਅਕਤੀ ਅਤੇ ਇੱਕ ਨਾਬਾਲਗ ਗ੍ਰਿਫ਼ਤਾਰ

ਕੈਲਗਰੀ-ਕੈਲਗਰੀ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ‘ਆਪਰੇਸ਼ਨ ਗਾਰਡੀਅਨ’ ਤਹਿਤ 3.18 ਕਿਲੋਗ੍ਰਾਮ ਫੈਂਟਾਨਿਲ ਸਮੇਤ 3.5 ਲੱਖ ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਮਾਮਲੇ ਵਿੱਚ ਕੈਲਗਰੀ ਦੇ ਪੰਜ ਬਾਲਗ ਵਸਨੀਕਾਂ ਅਤੇ ਇੱਕ ਨਾਬਾਲਗ ਵਿਰੁੱਧ ਕਈ ਦੋਸ਼ ਲਾਏ ਗਏ ਹਨ।

ਪੁਲਿਸ ਨੇ ਸਤੰਬਰ ਵਿੱਚ ਸੰਗਠਿਤ ਅਪਰਾਧ ਰੋਕੂ ਇਕਾਈ ਅਤੇ ਖੁਫ਼ੀਆ ਜਾਣਕਾਰੀ ਵਿਸ਼ਲੇਸ਼ਣ ਇਕਾਈ ਦੀ ਮਦਦ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਸੀ। ਅਪਰਾਧਿਕ ਅੰਕੜਿਆਂ ਅਤੇ ਭੂਗੋਲਿਕ ਵਿਸ਼ਲੇਸ਼ਣ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਤ ਸਰਗਰਮੀਆਂ ਵਾਲੇ ਇਲਾਕਿਆਂ ਦੀ ਪਛਾਣ ਕੀਤੀ ਗਈ।

26 ਸਤੰਬਰ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਪੁਲਿਸ ਨੇ 67 ਵਾਹਨਾਂ ਦੀ ਜਾਂਚ ਕੀਤੀ, ਨਸ਼ਾ ਤਸਕਰੀ ਦੇ ਚਾਰ ਮਾਮਲਿਆਂ ਦੀ ਜਾਂਚ ਕੀਤੀ, ਪੰਜ ਗ੍ਰਿਫ਼ਤਾਰੀਆਂ ਕੀਤੀਆਂ ਅਤੇ 17 ਦੋਸ਼ ਲਾਏ। ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਵਿੱਚ 175.5 ਗ੍ਰਾਮ ਕੋਕੀਨ ਪਾਊਡਰ, 66.2 ਗ੍ਰਾਮ ਕਰੈਕ ਕੋਕੀਨ ਅਤੇ ਫੈਂਟਾਨਿਲ ਦੀਆਂ 701 ਗੋਲੀਆਂ ਵੀ ਸ਼ਾਮਲ ਹਨ। ਪੁਲਿਸ ਨੇ 12,000 ਡਾਲਰ ਤੋਂ ਵੱਧ ਨਕਦੀ ਵੀ ਬਰਾਮਦ ਕੀਤੀ।

ਮੁਲਜ਼ਮਾਂ ਵਿੱਚ 34, 26, 22 ਅਤੇ 32 ਸਾਲ ਦੇ ਚਾਰ ਵਿਅਕਤੀ ਅਤੇ 15 ਸਾਲ ਦੀ ਇੱਕ ਲੜਕੀ ਸ਼ਾਮਲ ਹਨ। ਉਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਕਸਦ ਨਾਲ ਕਬਜ਼ੇ ਅਤੇ ਅਪਰਾਧ ਦੀ ਕਮਾਈ ਨਾਲ ਸਬੰਧਤ ਦੋਸ਼ ਲਾਏ ਗਏ ਹਨ। ਇੱਕ ਮੁਲਜ਼ਮ ਵਿਰੁੱਧ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਰੇਡੀਓ ਉਪਕਰਨਾਂ ਦੀ ਗ਼ੈਰਕਾਨੂੰਨੀ ਵਰਤੋਂ ਨਾਲ ਸਬੰਧਤ ਦੋਸ਼ ਵੀ ਹਨ।

ਪੁਲਿਸ ਅਧਿਕਾਰੀਆਂ ਅਨੁਸਾਰ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਅਪਰਾਧਿਕ ਸਰਗਰਮੀਆਂ ਵਾਲੇ ਇਲਾਕਿਆਂ ਦੀ ਪਹਿਲਾਂ ਪਛਾਣ ਕਰਕੇ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਮਦਦ ਮਿਲ ਰਹੀ ਹੈ। ਜਾਣਕਾਰੀ ਦੇਣ ਵਾਲੇ ਲੋਕ ਕੈਲਗਰੀ ਪੁਲਿਸ ਨਾਲ 403-266-1234 ’ਤੇ ਸੰਪਰਕ ਕਰ ਸਕਦੇ ਹਨ ਜਾਂ ਗੁਪਤ ਜਾਣਕਾਰੀ ਲਈ ਕ੍ਰਾਈਮ ਸਟਾਪਰਜ਼ ਨੂੰ 1-800-222-8477 ’ਤੇ ਫ਼ੋਨ ਕਰ ਸਕਦੇ ਹਨ।