ਕੈਲਗਰੀ ਵਿੱਚ ਇੱਕ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿੱਚ ਦੋਸ਼ੀ ਠਹਿਰਾਇਆ ਗਿਆ

ਕੈਲਗਰੀ ਵਿੱਚ ਇੱਕ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿੱਚ ਦੋਸ਼ੀ ਠਹਿਰਾਇਆ ਗਿਆ

ਕੈਲਗਰੀ-30 ਸਾਲਾ ਮੌਰੀਸੀਓ ਰੋਮੇਰੋ ਜਿਸ ’ਤੇ 27 ਜਨਵਰੀ ਨੂੰ ਕੈਲਗਰੀ ਦੇ ਟਰੈਫਿਕ ਸਟਾਪ ’ਤੇ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਅਗਲੇ ਮਹੀਨੇ, ਜ਼ਿਲ੍ਹਾ 1 ਗਸ਼ਤ ਟੀਮ ਦੇ ਇੱਕ ਅਧਿਕਾਰੀ ਨੇ ਅਲਬਰਟਾ ਸ਼ੈਰਿਫ ਦੀ ਮਦਦ ਨਾਲ ਉਸ ਵਿਅਕਤੀ ਦੀ ਜਾਂਚ ਸ਼ੁਰੂ ਕੀਤੀ। ਜਾਂਚ ਅੱਗੇ ਵਧੀ ਅਤੇ ਅਧਿਕਾਰੀਆਂ ਨੇ ਅਗਸਤ ਦੇ ਅੱਧ ਵਿੱਚ 11 ਐਵੇਨਿਊ S5 ’ਤੇ ਸ਼ੱਕੀ ਨਾਲ ਜੁੜੇ ਇੱਕ ਘਰ ਵਿੱਚ ਇੱਕ ਸਰਚ ਵਾਰੰਟ ਲਾਗੂ ਕੀਤਾ ਅਤੇ ਤਲਾਸ਼ੀ ਦੇ ਨਤੀਜੇ ਵਜੋਂ ਕੋਕੀਨ, ਮੇਥਾਮਫੇਟਾਮਾਈਨ, ਕੋਕੀਨ ਕੈਪਸੂਲ, ਇੱਕ ਡਿਜੀਟਲ ਵਜ਼ਨ ਸਕੇਲ, ਨਸ਼ੀਲੇ ਪਦਾਰਥਾਂ ਦਾ ਸਮਾਨ, ਪੈਕੇਜਿੰਗ ਸਮੱਗਰੀ, ਪੰਜ ਸੈੱਲਫੋਨ, ਪਛਾਣ ਦਸਤਾਵੇਜ਼, ਕੈਨੇਡੀਅਨ ਮੁਦਰਾ ਵਿੱਚ $40,000 ਤੋਂ ਵੱਧ ਅਤੇ ਥੋੜ੍ਹੀ ਜਿਹੀ ਅਮਰੀਕੀ ਰਕਮ ਜ਼ਬਤ ਕੀਤੀ ਗਈ।  ਇਸ ਤਸਕਰੀ ਦੇ ਉਦੇਸ਼ ਲਈ ਕਬਜ਼ੇ ਦੇ ਦੋ ਦੋਸ਼ ਲਗਾਏ ਗਏ ਹਨ, ਇੱਕ ਦੋਸ਼ $5,000 (ਕੈਨੇਡੀਅਨ ਮੁਦਰਾ) ਤੋਂ ਵੱਧ ਦੇ ਅਪਰਾਧ ਦੀ ਕਮਾਈ ’ਤੇ ਕਬਜ਼ਾ ਕਰਨ ਦਾ ਅਤੇ ਇੱਕ ਦੋਸ਼ $5,000 (ਅਮਰੀਕੀ ਮੁਦਰਾ) ਤੋਂ ਘੱਟ ਦੇ ਅਪਰਾਧ ਦੀ ਕਮਾਈ ’ਤੇ ਕਬਜ਼ਾ ਕਰਨ ਦਾ ਅਤੇ ਇੱਕ ਦੋਸ਼ ਰਿਹਾਈ ਦੇ ਹੁਕਮ ਦੀ ਪਾਲਣਾ ਕਰਨ ਵਿੱਚ ਅਸਫਲਤਾ ਦਾ ਹੈ।  ਦੱਸ ਦਈਏ ਕਿ ਉਕਤ ਵਿਅਕਤੀ ਦੀ ਅਗਲੀ ਅਦਾਲਤ ਦੀ ਤਾਰੀਖ ਬੁੱਧਵਾਰ ਹੈ।