ਭਾਰਤ ਨੇ ਸ੍ਰੀਲੰਕਾ ਨੂੰ ਮੁੜ ਦਬਾਅ ਹੇਠ ਲਿਆਂਦਾ, ਦੂਜੇ ਟੈਸਟ ਵਿੱਚ ਜਿੱਤ ਦੇ ਨੇੜੇ
ਕੋਲੰਬੋ-ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਵੀ ਭਾਰਤੀ ਟੀਮ ਦਾ ਦਬਦਬਾ ਜਾਰੀ ਹੈ। ਭਾਰਤ ਨੇ ਪਹਿਲੀ ਪਾਰੀ 503 ਦੌੜਾਂ ’ਤੇ 9 ਵਿਕਟਾਂ ਦੇ ਸਕੋਰ ’ਤੇ ਘੋਸ਼ਿਤ ਕਰ ਦਿੱਤੀ।ਭਾਰਤ ਵੱਲੋਂ ਦੇਵਦੱਤ ਪਡਿਕਲ ਅਤੇ ਧਰੁਵ ਜੁਰੇਲ ਨੇ ਸ਼ਾਨਦਾਰ ਸੈਂਕੜੇ ਜੜੇ। ਜੁਰੇਲ ਨੇ ਦਬਾਅ ਭਰੇ ਹਾਲਾਤਾਂ ਵਿੱਚ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਆਪਣਾ ਦੂਜਾ ਟੈਸਟ ਸੈਂਕੜਾ ਪੂਰਾ ਕੀਤਾ।
ਭਾਰਤ ਦੇ ਵਿਸ਼ਾਲ ਸਕੋਰ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ ਸਿਰਫ਼ 8 ਦੌੜਾਂ ’ਤੇ 2 ਵਿਕਟਾਂ ਗੁਆ ਦਿੱਤੀਆਂ ਸਨ।ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ’ਤੇ ਵੀ ਸ੍ਰੀਲੰਕਾ ਭਾਰਤ ਤੋਂ ਵੱਡੇ ਫ਼ਰਕ ਨਾਲ ਪਿੱਛੇ ਸੀ। ਸ੍ਰੀਲੰਕਾ ਨੂੰ ਮੈਚ ਬਚਾਉਣ ਅਤੇ ਲੜੀ ਬਰਾਬਰ ਕਰਨ ਲਈ ਲੰਮੀ ਅਤੇ ਮਜ਼ਬੂਤ ਬੱਲੇਬਾਜ਼ੀ ਦੀ ਲੋੜ ਹੈ।ਭਾਰਤ ਵੱਲੋਂ ਮਾਨਵ ਸੁਥਾਰ ਨੇ ਵੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਹੈ। ਪਿਛਲੇ ਟੈਸਟ ਮੈਚ ਵਿੱਚ 10 ਵਿਕਟਾਂ ਲੈਣ ਵਾਲੇ ਸੁਥਾਰ ਨੇ ਇਸ ਮੈਚ ਵਿੱਚ ਵੀ ਵਿਕਟ ਹਾਸਲ ਕਰ ਲਈ ਹੈ।ਕੋਲੰਬੋ ਦੇ ਐੱਸਐੱਸਸੀ ਮੈਦਾਨ ਦੀ ਪਿੱਚ ਹੁਣ ਹੌਲੀ-ਹੌਲੀ ਗੇਂਦਬਾਜ਼ਾਂ ਨੂੰ ਪਕੜ ਅਤੇ ਟਰਨ ਦੇਣ ਲੱਗੀ ਹੈ, ਜਿਸ ਕਾਰਨ ਸ੍ਰੀਲੰਕਾਈ ਬੱਲੇਬਾਜ਼ਾਂ ਲਈ ਅੱਗੇ ਦਾ ਰਾਹ ਹੋਰ ਮੁਸ਼ਕਲ ਹੋ ਸਕਦਾ ਹੈ।ਭਾਰਤ ਪਹਿਲੇ ਟੈਸਟ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ ਅਤੇ ਹੁਣ ਦੂਜੇ ਟੈਸਟ ਵਿੱਚ ਵੀ ਉਸ ਦੀ ਪਕੜ ਮਜ਼ਬੂਤ ਦਿਖਾਈ ਦੇ ਰਹੀ ਹੈ।
















