ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਕੈਨੇਡਾ ਅਤੇ ਓਕਨਾਗਨ ਸਪੋਰਟਸ ਕਲੱਬ ਵੱਲੋਂ ਕੈਲੋਨਾ ਵਿਖੇ ਕਰਵਾਇਆ ਕਬੱਡੀ ਕੱਪ
ਬਲਦੇਵ ਸਿੰਘ (New Punjab Restaurant) ਨੇ ਦਿੱਤਾ ਕਬੱਡੀ ਕੱਪ ਵਿੱਚ ਪੂਰਨ ਤੌਰ ’ਤੇ ਸਹਿਯੋਗ, ਆਈਆਂ ਹੋਈਆਂ ਸਾਰੀਆਂ ਟੀਮਾਂ ਦੀ ਕੀਤੀ ਹੌਸਲਾ ਅਫ਼ਜ਼ਾਈ
ਕੈਲੋਨਾ-ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਕੈਨੇਡਾ ਵੱਲੋਂ ਕੈਲੋਨਾ ਵਿੱਚ ਓਕਨਾਗਨ ਸਪੋਰਟਸ ਕਲੱਬ, ਓਕਨਾਗਨ ਸਿੱਖ ਗੁਰਦੁਆਰਾ, ਗੁਰਦੁਆਰਾ ਗੁਰੂ ਅਮਰਦਾਸ ਦਰਬਾਰ ਸਿੱਖ ਸੋਸਾਇਟੀ ਕੈਲੋਨਾ ਦੇ ਸਹਿਯੋਗ ਨਾਲ 24 ਅਗਸਤ ਨੂੰ ਰਟਲੈਂਡ ਸੈਨਟੇਨੀਅਲ ਪਾਰਕ ਵਿਖੇ ਕਬੱਡੀ ਕੱਪ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਸ ਕਬੱਡੀ ਕੱਪ ਵਿੱਚ ਬਲਦੇਵ ਸਿੰਘ (New Punjab Restaurant) ਨੇ ਪੂਰਨ ਤੌਰ ’ਤੇ ਸਹਿਯੋਗ ਦਿੱਤਾ ਅਤੇ ਸਾਰੀਆਂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਕੈਲੋਨਾ ਵਿੱਚ ਕਰਵਾਏ ਗਏ ਕਬੱਡੀ ਕੱਪ ਵਿੱਚ ਓਕਨਾਗਨ ਸਪੋਰਟਸ ਕਲੱਬ ਕਮੇਟੀ ਦੇ ਮੈਂਬਰ ਹਰਪ੍ਰੀਤ ਮਰਵਾਹਾ, ਕੇਨ ਕੰਡੋਲਾ (ਬਾਬਾ ਗਰੁੱਪ), ਗਗਨ ਸੰਧੂ, ਦੇਵਿੰਦਰ ਸੰਧੂ, ਕਰਮਜੀਤ ਗਿੱਲ (ਫਾਰਮਿੰਗ ਕਰਮਾ), ਗੁਰਦੀਪ ਕੂਨਰ, ਸੈਮ ਦੋਸਾਂਝ, ਭੁਪਿੰਦਰ ਸਿੰਘ, ਸੁਖਜੀਤ ਸਿੰਘ ਸਿੱਧੂ ਅਤੇ ਜੱਸਾ ਸੰਧੜ ਨੇ ਪੂਰੀ ਬਾਖੂਬੀ ਨਾਲ ਇਸ ਕਬੱਡੀ ਕੱਪ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੋਹਿਨੀ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੋਹਿਨੀ ਸਿੰਘ, ਲਖਵਿੰਦਰ ਬਰਾੜ, ਰਮਾਡਾ ਹੋਟਲਜ਼ ਕੈਲੋਨਾ, ਅਮਰ ਬਰਾੜ, ਸੰਧੂ ਫਰੂਟ ਪੈਕਰਜ਼, ਕੈਲੋਨਾ ਡਰਾਇਵਿੰਗ ਸਕੂਲ, ਮਨਪ੍ਰੀਤ ਸਿੰਘ, ਜਸਪ੍ਰੀਤ ਸੰਧੜ, ਤਲਵਿੰਦਰ ਸਿੰਘ, ਦਵਿੰਦਰ ਸੰਧੂ, ਜੱਗੀ ਜੋਹਲ, ਸ਼ੈਰੀ, ਦੋਸਾਂਝ ਬ੍ਰਦਰਜ਼, ਐਂਡੀ ਸੰਧੂ, ਸਤਨਾਮ ਸਿੰਘ, ਲਵੀ ਕੁਮਾਰ, ਫਾਰਮਿੰਗ ਕਰਮਾ, ਮਨਰਾਜ ਕੰਡੋਲਾ, ਬਲਜ਼ੋਰ ਸਿੰਘ, ਲੱਕੀ ਕੁਰਾਲੀ, ਇਕਬਾਲ ਸਵੈਚ, ਰਾਜ ਪੁਰਵੇਾਲ, ਅਮਰ ਗਰੇਵਾਲ ਅਤੇ ਨਵਸ਼ੇਰ ਸਿੰਘ ਅਤੇ ਦੋਵਾਂ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਕਬੱਡੀ ਕੱਪ ਖੇਡਣ ਵਾਲੀਆਂ ਟੀਮਾਂ ਵਿੱਚ ਫਸਟ ਸੈਮੀਫਾਈਨਲ ਰੋਇਲ ਕਿੰਗਜ਼ ਯੂਐਸਏ ਰਹੀ ਜਿਸ ਨੇ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਨਾਲ ਮੈਚ ਖੇਡਿਆ ਅਤੇ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿੱਚ ਪਹੁੰਚੀ। ਇਸ ਤੋਂ ਬਾਅਦ ਯੰਗ ਕਬੱਡੀ ਕਲੱਬ ਅਤੇ ਯੂਥ ਕਬੱਡੀ ਕਲੱਬ ਵਿਚਕਾਰ ਮੈਚ ਹੋਇਆ ਜਿਸ ਵਿੱਚ ਯੂਥ ਕਬੱਡੀ ਕਲੱਬ ਟੀਮ ਨੇ ਜਿੱਤ ਹਾਸਲ ਕਰਕੇ ਸੈਕਿੰਡ ਸੈਮੀਫਾਈਨਲ ਵਿੱਚ ਪੈਰ ਰੱਖਿਆ। ਫਾਈਨਲ ਮੈਚ ਵਿੱਚ ਰੋਇਲ ਕਿੰਗ ਯੂਐਸਏ ਕਬੱਡੀ ਅਤੇ ਯੂਥ ਕਬੱਡੀ ਕਲੱਬ ਟੀਮ ਵਿਚਕਾਰ ਫਸਵਾਂ ਮੁਕਾਬਲਾ ਹੋਇਆ ਜਿਸ ਵਿੱਚ ਰੋਇਲ ਕਿੰਗ ਕਬੱਡੀ ਕਲੱਬ ਟੀਮ ਨੇ ਜਿੱਤ ਦਾ ਸਿਹਰਾ ਹਾਸਲ ਕਰਕੇ ਇਨਾਮ ਹਾਸਲ ਕੀਤਾ। ਇਸ ਮੈਚ ਦੌਰਾਨ ਕੈਲੋਨਾ ਵਿੱਚ ਦਰਸ਼ਕਾਂ ਦਾ ਕਾਫ਼ੀ ਇਕੱਠ ਦੇਖਿਆ ਗਿਆ। ਇਸ ਮੌਕੇ ਲੰਗਰ ਦੀ ਸੇਵਾ ਓਕਨਾਗਨ ਸਿੱਖ ਗੁਰਦੁਆਰਾ ਸਾਹਿਬ ਵੱਲੋਂ ਨਿਭਾਈ ਗਈ ਅਤੇ ਮਨੋਹਰ ਬੇਕਰੀ, ਆਈ ਮਾਰਕਿਟ ਮੀਡੀਆ ਕੈਲੋਨਾ, ਹੋਰ ਸੰਸਥਾਵਾਂ ਅਤੇ ਆਈ ਹੋਈ ਸੰਗਤ ਨੇ ਜਲ ਦੀ ਸੇਵਾ ਨਿਭਾਈ। ਇਸ ਤੋਂ ਇਲਾਵਾ ਪੀਜ਼ਾ 66 ਵਲੋਂ ਸਮੂਹ ਸੰਗਤ ਲਈ ਪੀਜ਼ੇ ਦਾ ਲੰਗਰ ਵਰਤਾਇਆ ਗਿਆ।
















