ਕੈਲਗਰੀ ਵਿੱਚ ਕਾਰ ਦੀ ਟੱਕਰ ਨਾਲ 9 ਸਾਲਾ ਬੱਚੀ ਗੰਭੀਰ ਜ਼ਖਮੀ
ਕੈਲਗਰੀ-ਸ਼ੁੱਕਰਵਾਰ ਸ਼ਾਮ ਨੂੰ ਉੱਤਰ-ਪੂਰਬੀ ਕੈਲਗਰੀ ਵਿੱਚ ਇੱਕ ਕੁੜੀ ਨੂੰ ਕਾਰ ਦੀ ਟੱਕਰ ਵੱਜਣ ਕਾਰਨ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਐਮਰਜੈਂਸੀ ਕਰਮਚਾਰੀਆਂ ਨੂੰ ਘਟਨਾ ਸਥਾਨ ’ਤੇ ਬੁਲਾਇਆ ਗਿਆ ਅਤੇ ਜਿਸ ਤੋਂ ਬਾਅਦ ਮੌਕਾ ਦੇਖਦੇ ਹੋਏ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਕਿ ਇੱਕ 9 ਸਾਲਾ ਬੱਚੀ ਜੋ ਕਿ ਸਾਈਕਲ ’ਤੇ ਜਾ ਰਹੀ ਸੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਪੁਲਿਸ ਦੇ ਅਨੁਸਾਰ, ਬੱਚੀ ਦੇ ਪੇਡੂ ਅਤੇ ਫੀਮਰ ਵਿੱਚ ਫਰੈਕਚਰ ਹੋਇਆ ਹੈ। ਉਸਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਅਲਬਰਟਾ ਚਿਲਡਰਨ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਡਰਾਈਵਰ ਮੌਕੇ ’ਤੇ ਮੌਜੂੁਦ ਸੀ। ਦੱਸ ਦਈਏ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
















