ਇਰਾਨ-ਇਜ਼ਰਾਈਲ ਹਮਲਾ: ਭਾਰਤ ਨੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੀਤਾ ਆਪ੍ਰੇਸ਼ਨ ਸਿੰਧੂ”ਸ਼ੁਰੂ

ਇਰਾਨ-ਇਜ਼ਰਾਈਲ ਹਮਲਾ: ਭਾਰਤ ਨੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੀਤਾ ਆਪ੍ਰੇਸ਼ਨ ਸਿੰਧੂ”ਸ਼ੁਰੂ

ਨਵੀਂ ਦਿੱਲੀ-ਈਰਾਨ ਅਤੇ ਇਜ਼ਾਰਈਲ ਵਿੱਚ ਵੱਧ ਰਹੀ ਤਣਾਅਪੂਰਨ ਸਥਿਤੀ ਹੁਣ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਦੇ ਤਹਿਤ  ਭਾਰਤ ਨੇ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਹੈ ਅਤੇ ਭਾਰਤੀ ਦੂਤਾਵਾਸ ਨੇ ਤਹਿਰਾਨ ’ਚ ਰਹਿ ਰਹੇ ਲੋਕਾਂ ਨੂੰ ਉਥੋਂ ਬਾਹਰ ਨਿਕਲਣ ਅਤੇ ਕਿਸੇ ਸੁਰੱਖਿਅਤ ਜਗ੍ਹਾ ’ਤੇ ਚਲੇ ਜਾਣ ਦੀ ਸਲਾਹ ਦਿੱਤੀ ਹੈ। ਜਾਣਕਾਰੀ ਮੁਤਾਬਕ   ਪਹਿਲੇ ਪੜਾਅ ਦੇ ਤਹਿਤ ਭਾਰਤੀ ਦੂਤਾਵਾਸ ਨੇ 17 ਜੂਨ 2025 ਨੂੰ ਉੱਤਰੀ ਈਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਸਰਹੱਦ ਪਾਰ ਕਰਕੇ ਅਰਮੀਨੀਆ ਪਹੁੰਚ ਗਏ। ਇਹ ਵਿਦਿਆਰਥੀ ਸੜਕ ਰਾਹੀਂ ਅਰਮੀਨੀਆ ਦੀ ਰਾਜਧਾਨੀ ਯੇਰੇਵਨ ਪਹੁੰਚੇ, ਜਿੱਥੇ ਇਹ ਪ੍ਰਕਿਰਿਆ ਈਰਾਨ ਅਤੇ ਅਰਮੀਨੀਆ ਵਿੱਚ ਸਥਿਤ ਭਾਰਤੀ ਮਿਸ਼ਨਾਂ ਦੀ ਨਿਗਰਾਨੀ ਹੇਠ ਪੂਰੀ ਕੀਤੀ ਗਈ। ਇਹ ਵਿਦਿਆਰਥੀ 18 ਜੂਨ 2025 ਨੂੰ ਦੁਪਹਿਰ 2:55 ਵਜੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਰਵਾਨਾ ਹੋਏ ਅਤੇ “ਆਪ੍ਰੇਸ਼ਨ ਸਿੰਧੂ”ਦੇ ਸ਼ੁਰੂਆਤੀ ਪੜਾਅ ਦੇ ਹਿੱਸੇ ਵਜੋਂ 19 ਜੂਨ 2025 ਦੀ ਸਵੇਰ ਨੂੰ ਨਵੀਂ ਦਿੱਲੀ ਪਹੁੰਚਣਗੇ।   ਭਾਰਤ ਸਰਕਾਰ ਇਸ ਸੁਰੱਖਿਅਤ ਨਿਕਾਸੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਈਰਾਨ ਅਤੇ ਅਰਮੀਨੀਆ ਦੀਆਂ ਸਰਕਾਰਾਂ ਦਾ ਧੰਨਵਾਦ ਕਰਦੀ ਹੈ। ਭਾਰਤ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਇਸ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਤਹਿਰਾਨ ਵਿੱਚ ਭਾਰਤੀ ਦੂਤਾਵਾਸ ਵੱਡੀ ਗਿਣਤੀ ਵਿੱਚ ਭੇਜ ਰਿਹਾ ਹੈ। ਦੱਸ ਦਈਏ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਹਮਲਿਆਂ ਦੇ ਵਿਚਕਾਰ, ਈਰਾਨ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੇ ਮੋਦੀ ਸਰਕਾਰ ਨੂੰ ਉਨ੍ਹਾਂ ਨੂੰ ਤੁਰੰਤ ਬਾਹਰ ਕੱਢਣ ਦੀ ਅਪੀਲ ਕੀਤੀ ਸੀ। ਜੰਮੂ ਅਤੇ ਕਸ਼ਮੀਰ ਦੇ ਬਹੁਤ ਸਾਰੇ ਵਿਦਿਆਰਥੀ ਈਰਾਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਨ, ਜਿਸ ਵਿੱਚ ਸ਼ਹੀਦ ਬਹਿਸ਼ਤੀ ਯੂਨੀਵਰਸਿਟੀ ਅਤੇ ਈਰਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਸ਼ਾਮਲ ਹਨ।