ਅਲਬਰਟਾ ਸਰਕਾਰ ਨੇ 100 ਡਾਲਰ ਊਰਜਾ ਰਿਬੇਟ ਲਈ ਅਰਜ਼ੀ ਦੀ ਮਿਆਦ ਇਕ ਮਹੀਨਾ ਵਧਾਈ
The Alberta government has extended the deadline to apply for its $100 energy rebate by one month. Eligible residents can now apply online until October 31. The province is also pausing its fuel tax for three months and plans to cut the 13-cent-per-litre gasoline and diesel tax through the end of the year. Nearly 3.4 million adult Albertans are eligible for the rebate, but about 1.5 million applications have been received so far.
ਐਡਮੰਟਨ-ਅਲਬਰਟਾ ਸਰਕਾਰ ਨੇ 100 ਡਾਲਰ ਦੀ ਊਰਜਾ ਰਿਬੇਟ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਇਕ ਮਹੀਨੇ ਲਈ ਵਧਾ ਦਿੱਤੀ ਹੈ। ਹੁਣ ਯੋਗ ਵਸਨੀਕ 31 ਅਕਤੂਬਰ ਤੱਕ ਆਨਲਾਈਨ ਅਰਜ਼ੀ ਦੇ ਸਕਣਗੇ।
ਇਹ ਰਿਬੇਟ ਸਰਕਾਰ ਵੱਲੋਂ ਜੂਨ ਵਿਚ ਐਲਾਨੇ ਗਏ ਫਿਊਲ ਟੈਕਸ ਭੁਗਤਾਨਾਂ ਦਾ ਹਿੱਸਾ ਹੈ। ਇਸ ਦੇ ਨਾਲ ਹੀ ਵੀਰਵਾਰ ਤੋਂ ਸੂਬਾ ਸਰਕਾਰ ਤਿੰਨ ਮਹੀਨਿਆਂ ਲਈ ਫਿਊਲ ਟੈਕਸ ਮੁਅੱਤਲ ਕਰ ਰਹੀ ਹੈ, ਤਾਂ ਜੋ ਪੰਪਾਂ ’ਤੇ ਈਂਧਨ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।
ਪ੍ਰੀਮੀਅਰ ਡੈਨੀਅਲ ਸਮਿਥ ਨੇ ਪਹਿਲਾਂ ਕਿਹਾ ਸੀ ਕਿ ਟੈਕਸ ਵਿਚ ਕਟੌਤੀ ਕਰਨ ਦੀ ਬਜਾਏ ਰਿਬੇਟ ਦੇਣ ਦਾ ਫੈਸਲਾ ਇਸ ਚਿੰਤਾ ਕਾਰਨ ਕੀਤਾ ਗਿਆ ਕਿ ਟੈਕਸ ਵਿਚ ਕੀਤੀ ਕਟੌਤੀ ਦਾ ਪੂਰਾ ਲਾਭ ਹਮੇਸ਼ਾ ਖਪਤਕਾਰਾਂ ਤੱਕ ਨਹੀਂ ਪਹੁੰਚਦਾ।ਹਾਲਾਂਕਿ, ਪਿਛਲੇ ਹਫ਼ਤੇ ਸਮਿਥ ਨੇ ਕਿਹਾ ਸੀ ਕਿ ਅਲਬਰਟਾ ਵਾਸੀ ਰਿਬੇਟ ਪ੍ਰੋਗਰਾਮ ਤੋਂ ਖੁਸ਼ ਨਹੀਂ ਹਨ। ਇਸ ਤੋਂ ਬਾਅਦ ਸਰਕਾਰ ਨੇ ਸਾਲ ਦੇ ਅੰਤ ਤੱਕ ਗੈਸੋਲੀਨ ਅਤੇ ਡੀਜ਼ਲ ’ਤੇ ਲੱਗਣ ਵਾਲੇ 13 ਸੈਂਟ ਪ੍ਰਤੀ ਲੀਟਰ ਫਿਊਲ ਟੈਕਸ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।ਵਿੱਤ ਮੰਤਰੀ ਜੇਸਨ ਨਿਕਸਨ ਮੁਤਾਬਕ ਲਗਭਗ 34 ਲੱਖ ਬਾਲਗ ਅਲਬਰਟਾ ਵਾਸੀ ਇਸ ਰਿਬੇਟ ਲਈ ਯੋਗ ਹਨ, ਪਰ ਹੁਣ ਤੱਕ ਕਰੀਬ 15 ਲੱਖ ਲੋਕਾਂ ਨੇ ਹੀ ਅਰਜ਼ੀ ਦਿੱਤੀ ਹੈ।
















