ਵਿਧਾਨ ਸਭਾ ਵਿੱਚ 16 ਨਵੰਬਰ ਨੂੰ ਲੂਈ ਰੀਅਲ ਦੀ ਯਾਦ ਵਿੱਚ ਸਮਾਗਮ

Alberta's Legislative Assembly will host a public commemorative ceremony honouring Métis leader Louis Riel on November 16, 2026, at 11 a.m. in the Legislature rotunda.

ਵਿਧਾਨ ਸਭਾ ਵਿੱਚ 16 ਨਵੰਬਰ ਨੂੰ ਲੂਈ ਰੀਅਲ ਦੀ ਯਾਦ ਵਿੱਚ ਸਮਾਗਮ

ਅਲਬਰਟਾ-ਅਲਬਰਟਾ ਦੀ ਵਿਧਾਨ ਸਭਾ ਦੇ ਰੋਟੁੰਡਾ ਹਾਲ ਵਿੱਚ ਸੋਮਵਾਰ, 16 ਨਵੰਬਰ ਨੂੰ ਸਵੇਰੇ 11 ਵਜੇ ਲੂਈ ਰੀਅਲ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੀ ਮੇਜ਼ਬਾਨੀ ਵਿਧਾਨ ਸਭਾ ਦੇ ਸਪੀਕਰ ਰਿਕ ਮੈਕਆਈਵਰ ਅਤੇ ਮੈਟਿਸ ਨੇਸ਼ਨ ਆਫ ਅਲਬਰਟਾ ਵੱਲੋਂ ਕੀਤੀ ਜਾਵੇਗੀ। ਇਸ ਨਾਲ ਮੈਟਿਸ ਵੀਕ 2026 ਦੀ ਸ਼ੁਰੂਆਤ ਹੋਵੇਗੀ।

ਸਪੀਕਰ ਰਿਕ ਮੈਕਆਈਵਰ ਨੇ ਕਿਹਾ ਕਿ ਲੂਈ ਰੀਅਲ ਨੇ ਮੈਟਿਸ ਭਾਈਚਾਰੇ ਦੇ ਸੱਭਿਆਚਾਰ ਅਤੇ ਵਿਰਸੇ ਦੀ ਰੱਖਿਆ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਨਾਲ-ਨਾਲ ਉਨ੍ਹਾਂ ਭਾਈਚਾਰਿਆਂ ਨੂੰ ਵੀ ਸਨਮਾਨ ਦਿੱਤਾ ਜਾਵੇਗਾ, ਜੋ ਅੱਜ ਵੀ ਆਪਣੀ ਭਾਸ਼ਾ, ਕਲਾ, ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਅੱਗੇ ਵਧਾ ਰਹੇ ਹਨ।

ਮੈਟਿਸ ਨੇਸ਼ਨ ਆਫ ਅਲਬਰਟਾ ਦੀ ਪ੍ਰਧਾਨ ਐਂਡਰੀਆ ਸੈਂਡਮੇਅਰ ਨੇ ਕਿਹਾ ਕਿ ਮੈਟਿਸ ਭਾਈਚਾਰਾ ਹਰ ਸਾਲ ਲੂਈ ਰੀਅਲ ਦੀ 1885 ਵਿੱਚ ਦਿੱਤੀ ਕੁਰਬਾਨੀ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਟਿਸ ਲੋਕ ਪਿਛਲੀਆਂ ਦੋ ਸਦੀਆਂ ਤੋਂ ਆਪਣੇ ਹੱਕਾਂ ਅਤੇ ਸਵੈ-ਨਿਰਣੇ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਪੁਰਖਿਆਂ ਦੀ ਵਿਰਾਸਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਭਾਈਚਾਰਾ ਆਪਣੀ ਪਛਾਣ 'ਤੇ ਮਾਣ ਕਰਦਾ ਹੋਇਆ ਅੱਗੇ ਵਧ ਰਿਹਾ ਹੈ।

ਇਹ ਸਮਾਗਮ ਆਮ ਲੋਕਾਂ ਲਈ ਖੁੱਲ੍ਹਾ ਹੋਵੇਗਾ। ਇਸ ਦੌਰਾਨ ਰੰਗਦਾਰ ਪਹਿਰਾਵਿਆਂ ਵਿੱਚ ਗਾਰਡ ਵੱਲੋਂ ਸਲਾਮੀ, ਬ੍ਰਿਆਨਾ ਲਿਜ਼ੋਟ ਵੱਲੋਂ ਸੰਗੀਤ, ਅਰਦਾਸਾਂ ਅਤੇ ਮੈਟਿਸ ਵਾਇਲਨ ਵਾਦਕ ਐਲੈਕਸ ਕੁਸਟੂਰੋਕ ਤੇ ਡੌਨੀ ਲ'ਹਿਰੋਂਡੇਲ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਹੋਣਗੀਆਂ। ਇਸ ਮੌਕੇ ਅਲਬਰਟਾ ਦੀ ਲੈਫਟੀਨੈਂਟ ਗਵਰਨਰ ਸਲਮਾ ਲਖਾਨੀ, ਮੂਲਵਾਸੀ ਸਬੰਧਾਂ ਬਾਰੇ ਮੰਤਰੀ ਰਾਜਨ ਸਾਵ੍ਹਨੀ, ਵਿਧਾਇਕ ਬਰੁਕਸ ਆਰਕੈਂਡ-ਪੌਲ ਅਤੇ ਮੈਟਿਸ ਨੇਸ਼ਨ ਆਫ ਅਲਬਰਟਾ ਦੇ ਨੁਮਾਇੰਦੇ ਵੀ ਸੰਬੋਧਨ ਕਰਨਗੇ।