ਅਲਬਰਟਾ ਦੇ ਸਕੂਲਾਂ ਵਿੱਚ ਝੰਡੇ ਲਗਾਉਣ ਦੀ ਨੀਤੀ ਵਿੱਚ ਬਦਲਾਅ, ਨਵੇਂ ਫਲੈਗਪੋਲ ਲਗਾਉਣ ਦੀ ਲੋੜ ਨਹੀਂ

Alberta has revised its school flag display policy following concerns from school boards about installing additional outdoor flagpoles. Existing schools will not be required to install new poles.

ਅਲਬਰਟਾ ਦੇ ਸਕੂਲਾਂ ਵਿੱਚ ਝੰਡੇ ਲਗਾਉਣ ਦੀ ਨੀਤੀ ਵਿੱਚ ਬਦਲਾਅ, ਨਵੇਂ ਫਲੈਗਪੋਲ ਲਗਾਉਣ ਦੀ ਲੋੜ ਨਹੀਂ

ਅਲਬਰਟਾ -ਅਲਬਰਟਾ ਸਰਕਾਰ ਨੇ ਸਕੂਲ ਬੋਰਡਾਂ ਵੱਲੋਂ ਮਿਲੇ ਸੁਝਾਵਾਂ ਅਤੇ ਵਾਧੂ ਫਲੈਗਪੋਲ ਲਗਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ ਝੰਡੇ ਲਗਾਉਣ ਸਬੰਧੀ ਨੀਤੀ ਵਿੱਚ ਬਦਲਾਅ ਕੀਤਾ ਹੈ। ਨਵੀਂ ਨੀਤੀ ਤਹਿਤ ਮੌਜੂਦਾ ਸਕੂਲਾਂ ਨੂੰ ਦੋਵੇਂ ਝੰਡੇ ਬਾਹਰ ਲਗਾਉਣ ਲਈ ਵਾਧੂ ਫਲੈਗਪੋਲ ਸਥਾਪਤ ਕਰਨ ਦੀ ਲੋੜ ਨਹੀਂ ਹੋਵੇਗੀ।

ਸਰਕਾਰ ਅਨੁਸਾਰ ਹਰ ਸਕੂਲ ਵਿੱਚ ਕੈਨੇਡਾ ਅਤੇ ਅਲਬਰਟਾ ਦੇ ਝੰਡੇ ਲਗਾਉਣੇ ਲਾਜ਼ਮੀ ਰਹਿਣਗੇ। ਜਿਨ੍ਹਾਂ ਸਕੂਲਾਂ ਵਿੱਚ ਬਾਹਰ ਕੋਈ ਫਲੈਗਪੋਲ ਨਹੀਂ ਹੈ, ਉੱਥੇ ਦੋਵੇਂ ਝੰਡੇ ਅੰਦਰ ਪ੍ਰਮੁੱਖਤਾ ਨਾਲ ਲਗਾਏ ਜਾਣਗੇ। ਜੇਕਰ ਸਕੂਲ ਵਿੱਚ ਇੱਕ ਫਲੈਗਪੋਲ ਹੈ ਤਾਂ ਉਸ ਉੱਤੇ ਕੈਨੇਡਾ ਦਾ ਝੰਡਾ ਲਹਿਰਾਇਆ ਜਾਵੇਗਾ ਅਤੇ ਅਲਬਰਟਾ ਦਾ ਝੰਡਾ ਅੰਦਰ ਲਗਾਇਆ ਜਾਵੇਗਾ। ਦੋ ਫਲੈਗਪੋਲ ਹੋਣ ਦੀ ਸੂਰਤ ਵਿੱਚ ਦੋਵੇਂ ਝੰਡੇ ਬਾਹਰ ਲਹਿਰਾਏ ਜਾਣਗੇ।

ਨਵੇਂ ਬਣਨ ਵਾਲੇ ਸਕੂਲਾਂ ਵਿੱਚ ਦੋ ਬਾਹਰੀ ਫਲੈਗਪੋਲ ਪਹਿਲਾਂ ਤੋਂ ਹੀ ਬਣਾਏ ਜਾ ਰਹੇ ਹਨ। ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਡੈਮੀਟ੍ਰੀਓਸ ਨਿਕੋਲਾਇਡਸ ਨੇ ਕਿਹਾ ਕਿ ਕੈਨੇਡਾ ਅਤੇ ਅਲਬਰਟਾ ਦੇ ਝੰਡੇ ਸੂਬੇ ਅਤੇ ਦੇਸ਼ ਦੀ ਪਛਾਣ, ਆਜ਼ਾਦੀ ਅਤੇ ਸਾਂਝੇ ਇਤਿਹਾਸ ਦੇ ਪ੍ਰਤੀਕ ਹਨ, ਇਸ ਲਈ ਸਕੂਲਾਂ ਵਿੱਚ ਇਨ੍ਹਾਂ ਨੂੰ ਸਨਮਾਨ ਨਾਲ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ।ਝੰਡੇ ਪ੍ਰਦਰਸ਼ਿਤ ਕਰਨ ਸਬੰਧੀ ਨਿਯਮਾਂ ਵਿੱਚ ਸੋਧ 4 ਜਨਵਰੀ 2027 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਨਵੇਂ ਨਿਯਮਾਂ ਅਨੁਸਾਰ ਬਾਹਰੀ ਫਲੈਗਪੋਲ ਉੱਤੇ ਇੱਕ ਸਮੇਂ ਇੱਕ ਹੀ ਝੰਡਾ ਲਹਿਰਾਇਆ ਜਾ ਸਕੇਗਾ।