ਨਿਊਜ਼ੀਲੈਂਡ ਨੇ ਪਹਿਲੀ ਵਾਰੀ ਭਾਰਤ ’ਚ ਜਿੱਤੀ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ
ਇੰਦੌਰ-ਭਾਰਤ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਨਿਊਜ਼ੀਲੈਂਡ ਵਿਰੁਧ ਆਪਣੀ ਪਹਿਲੀ ਦੁਵੱਲੀ ਇਕ ਰੋਜ਼ਾ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲੜੀ ਦਾ ਤੀਜਾ ਅਤੇ ਆਖ਼ਰੀ ਮੈਚ ਨਿਊਜ਼ੀਲੈਂਡ ਹੱਥੋਂ 41 ਦੌੜਾਂ ਨਾਲ ਹਾਰ ਗਿਆ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ, ਡੈਰਿਲ ਮਿਸ਼ੇਲ ਦੇ ਲਗਾਤਾਰ ਦੂਜੇ ਸੈਂਕੜੇ ਅਤੇ ਗਲੇਨ ਫਿਲਿਪਸ ਦੇ ਸ਼ਾਨਦਾਰ ਸੈਂਕੜੇ ਨੇ ਨਿਊਜ਼ੀਲੈਂਡ ਨੂੰ ਭਾਰਤ ਵਲੋਂ ਦਿਤੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਅੱਠ ਵਿਕਟਾਂ ਉਤੇ 337 ਦੌੜਾਂ ਤਕ ਪਹੁੰਚਾਇਆ। ਮਿਸ਼ੇਲ (137) ਅਤੇ ਫਿਲਿਪਸ (106) ਨੇ ਚੌਥੀ ਵਿਕਟ ਲਈ 219 ਦੌੜਾਂ ਦੀ ਸਾਂਝੇਦਾਰੀ ਕੀਤੀ। 337 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਹਲੀ ਨੇ 108 ਗੇਂਦਾਂ ਵਿਚ 124 ਦੌੜਾਂ ਬਣਾਈਆਂ। ਪਰ ਸ਼ੁਰੂਆਤੀ ਬੱਲੇਬਾਜ਼ਾਂ ਦੇ ਨਿਰਾਸ਼ਾਨਜਨਕ ਪ੍ਰਦਰਸ਼ਨ ਕਾਰਨ ਭਾਰਤ ਜਿੱਤ ਤਕ ਨਹੀਂ ਪਹੁੰਚ ਸਕਿਆ। ਮਿਸ਼ੇਲ ‘ਪਲੇਅਰ ਆਫ਼ ਦ ਮੈਚ’ ਅਤੇ ‘ਪਲੇਅਰ ਆਫ਼ ਦ ਸੀਰੀਜ਼’ ਵੀ ਰਹੇ।
















