ਉੱਤਰੀ ਅਤੇ ਆਰਕਟਿਕ ਖੇਤਰ ਦੀ ਸੁਰੱਖਿਆ ਲਈ 35 ਬਿਲੀਅਨ ਡਾਲਰ ਨਿਵੇਸ਼ ਦਾ ਐਲਾਨ

ਉੱਤਰੀ ਅਤੇ ਆਰਕਟਿਕ ਖੇਤਰ ਦੀ ਸੁਰੱਖਿਆ ਲਈ 35 ਬਿਲੀਅਨ ਡਾਲਰ ਨਿਵੇਸ਼ ਦਾ ਐਲਾਨ

ਓਟਵਾ- ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਦੇਸ਼ ਦੇ ਉੱਤਰੀ ਅਤੇ ਆਰਕਟਿਕ ਖੇਤਰ ਦੀ ਸੁਰੱਖਿਆ ਅਤੇ ਵਿਕਾਸ ਨੂੰ ਮਜ਼ਬੂਤ ਕਰਨ ਲਈ 35 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਇਹ ਰਕਮ ਅਗਲੇ ਦਸ ਸਾਲਾਂ ਦੌਰਾਨ ਫੌਜੀ ਏਅਰ ਬੇਸਾਂ ਅਤੇ ਦੋ ਉੱਤਰੀ ਹਵਾਈ ਅੱਡਿਆਂ ਦੇ ਢਾਂਚਾਗਤ ਵਿਕਾਸ ‘ਤੇ ਖਰਚ ਕੀਤੀ ਜਾਵੇਗੀ। ਇਹ ਫੰਡ ਪਹਿਲਾਂ ਸਾਲ 2022 ਵਿੱਚ North American Aerospace Defense Command ਦੇ ਆਧੁਨਿਕੀਕਰਨ ਲਈ ਐਲਾਨੇ ਗਏ ਸਨ।

ਸਰਕਾਰ ਹੁਣ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਨਿੱਜੀ ਖੇਤਰ ਦੀਆਂ ਕੰਪਨੀਆਂ ਤੋਂ ਟੈਂਡਰ ਮੰਗ ਰਹੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਕੈਨੇਡਾ ਆਪਣੀ ਆਰਕਟਿਕ ਸੀਮਾ ਦੀ ਸੁਰੱਖਿਆ ਹੋਰ ਮਜ਼ਬੂਤ ਕਰੇਗਾ, ਉਭਰ ਰਹੇ ਖਤਰਿਆਂ ਦਾ ਮੁਕਾਬਲਾ ਕਰੇਗਾ ਅਤੇ ਆਪਣੇ NATO ਸਾਥੀਆਂ ਨਾਲ ਮਿਲ ਕੇ ਮਹਾਦਵੀਪੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਏਗਾ।