ਅਲਬਰਟਾ ਵਿੱਚ 8,000 ਤੋਂ ਵੱਧ ਨਵੀਆਂ ਪੋਸਟ-ਸੈਕੰਡਰੀ ਸੀਟਾਂ ਬਣਨਗੀਆਂ

Alberta’s government is investing more than $148 million over three years to create over 8,000 new post-secondary spaces in high-demand programs. The new seats will include nearly 1,000 nursing spaces, more than 150 paramedicine spaces and over 750 engineering spaces.

ਅਲਬਰਟਾ ਵਿੱਚ 8,000 ਤੋਂ ਵੱਧ ਨਵੀਆਂ ਪੋਸਟ-ਸੈਕੰਡਰੀ ਸੀਟਾਂ ਬਣਨਗੀਆਂ

ਐਡਮੰਟਨ-ਅਲਬਰਟਾ ਸਰਕਾਰ ਨੇ ਸੂਬੇ ਵਿੱਚ ਵਿਦਿਆਰਥੀਆਂ ਲਈ 8,000 ਤੋਂ ਵੱਧ ਨਵੀਆਂ ਪੋਸਟ-ਸੈਕੰਡਰੀ ਸੀਟਾਂ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਮੰਗ ਵਾਲੇ ਖੇਤਰਾਂ ਵਿੱਚ ਸਿੱਖਿਆ ਅਤੇ ਸਿਖਲਾਈ ਦੇ ਕੇ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕਰਨਾ ਹੈ।ਸਰਕਾਰ ਟਾਰਗੇਟਡ ਐਨਰੋਲਮੈਂਟ ਐਕਸਪੈਂਸ਼ਨ ਦੇ ਤੀਜੇ ਪੜਾਅ ਤਹਿਤ ਅਗਲੇ ਤਿੰਨ ਸਾਲਾਂ ਵਿੱਚ 148 ਮਿਲੀਅਨ ਡਾਲਰ ਤੋਂ ਵੱਧ ਨਿਵੇਸ਼ ਕਰੇਗੀ। ਇਸ ਰਕਮ ਨਾਲ ਸਿਹਤ ਸੇਵਾਵਾਂ, ਸਿੱਖਿਆ, ਇੰਜੀਨੀਅਰਿੰਗ, ਤਕਨਾਲੋਜੀ, ਅਰਲੀ ਲਰਨਿੰਗ ਅਤੇ ਹੁਨਰਮੰਦ ਟ੍ਰੇਡ ਨਾਲ ਸਬੰਧਤ ਪ੍ਰੋਗਰਾਮਾਂ ਦਾ ਵਿਸਥਾਰ ਕੀਤਾ ਜਾਵੇਗਾ।

ਇਹ ਨਿਵੇਸ਼ ਪਹਿਲੇ ਦੋ ਪੜਾਵਾਂ ਤਹਿਤ ਦਿੱਤੇ ਗਏ ਲਗਭਗ 313 ਮਿਲੀਅਨ ਡਾਲਰ ਤੋਂ ਇਲਾਵਾ ਹੈ, ਜਿਨ੍ਹਾਂ ਰਾਹੀਂ 15,000 ਤੋਂ ਵੱਧ ਫੰਡ ਪ੍ਰਾਪਤ ਸੀਟਾਂ ਜੋੜੀਆਂ ਜਾਣਗੀਆਂ।ਨਵੇਂ ਨਿਵੇਸ਼ ਨਾਲ ਲਗਭਗ 1,000 ਨਰਸਿੰਗ ਸੀਟਾਂ, 150 ਤੋਂ ਵੱਧ ਪੈਰਾਮੈਡਿਸਨ ਸੀਟਾਂ ਅਤੇ 750 ਤੋਂ ਵੱਧ ਇੰਜੀਨੀਅਰਿੰਗ ਸੀਟਾਂ ਸ਼ਾਮਲ ਹੋਣਗੀਆਂ।

ਅਲਬਰਟਾ ਦੇ ਐਡਵਾਂਸਡ ਐਜੂਕੇਸ਼ਨ ਮੰਤਰੀ ਮਾਈਲਜ਼ ਮੈਕਡੂਗਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਨਾਲ ਅਲਬਰਟਾ ਦੀ ਤਰੱਕੀ ਜੁੜੀ ਹੋਈ ਹੈ। ਉਨ੍ਹਾਂ ਮੁਤਾਬਕ ਨਵੀਆਂ ਸੀਟਾਂ ਉਨ੍ਹਾਂ ਪ੍ਰੋਗਰਾਮਾਂ ਵਿੱਚ ਵਧਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਵਿਦਿਆਰਥੀਆਂ ਅਤੇ ਰੁਜ਼ਗਾਰਦਾਤਾਵਾਂ ਦੋਵਾਂ ਨੂੰ ਲੋੜ ਹੈ।ਇਸ ਫੰਡਿੰਗ ਤਹਿਤ ਸਿੱਖਿਆ ਨਾਲ ਸਬੰਧਤ ਪ੍ਰੋਗਰਾਮਾਂ ਲਈ ਤਿੰਨ ਸਾਲਾਂ ਵਿੱਚ 15 ਮਿਲੀਅਨ ਡਾਲਰ ਤੋਂ ਵੱਧ ਦਿੱਤੇ ਜਾਣਗੇ, ਜਿਸ ਨਾਲ ਲਗਭਗ 1,000 ਵਾਧੂ ਸੀਟਾਂ ਪੈਦਾ ਹੋਣਗੀਆਂ।

ਇਨ੍ਹਾਂ ਵਿੱਚ ਬੈਚਲਰ ਆਫ਼ ਐਜੂਕੇਸ਼ਨ, ਆਫ਼ਟਰ-ਡਿਗਰੀ ਪ੍ਰੋਗਰਾਮ ਅਤੇ ਨਵਾਂ ਤੇਜ਼ ਅਧਿਆਪਕ ਸਰਟੀਫਿਕੇਟ ਰਸਤਾ ਵੀ ਸ਼ਾਮਲ ਹੈ।ਸਰਕਾਰ ਦਾ ਮੰਨਣਾ ਹੈ ਕਿ ਨਵੀਆਂ ਸੀਟਾਂ ਨਾਲ ਸੂਬੇ ਦੇ ਸਕੂਲਾਂ ਵਿੱਚ ਯੋਗ ਅਧਿਆਪਕਾਂ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।ਯੂਨੀਵਰਸਿਟੀ ਆਫ਼ ਅਲਬਰਟਾ ਦੇ ਪ੍ਰਧਾਨ ਬਿਲ ਫਲੈਨਾਗਨ ਨੇ ਕਿਹਾ ਕਿ ਉੱਚ ਮੰਗ ਵਾਲੇ ਪ੍ਰੋਗਰਾਮਾਂ ਵਿੱਚ ਨਵੀਆਂ ਸੀਟਾਂ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਮੌਕੇ ਮਿਲਣਗੇ।

ਇਨ੍ਹਾਂ ਵਿੱਚ ਸਾਇੰਸ ਅਤੇ ਹੈਲਥ ਸਾਇੰਸ, ਫਰੈਂਚ ਭਾਸ਼ਾ ਦੀ ਸਿੱਖਿਆ ਅਤੇ ਲਿਬਰਲ ਆਰਟਸ ਤੇ ਸਾਇੰਸ ਨਾਲ ਸਬੰਧਤ ਪ੍ਰੋਗਰਾਮ ਸ਼ਾਮਲ ਹਨ।ਨਾਰਦਰਨ ਅਲਬਰਟਾ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਪ੍ਰਧਾਨ ਲੌਰਾ ਜੋ ਗੰਟਰ ਨੇ ਕਿਹਾ ਕਿ ਉੱਚ ਮੰਗ ਵਾਲੇ ਕੋਰਸਾਂ ਤੱਕ ਵਧੇਰੇ ਵਿਦਿਆਰਥੀਆਂ ਦੀ ਪਹੁੰਚ ਉਨ੍ਹਾਂ ਨੂੰ ਜ਼ਰੂਰੀ ਹੁਨਰ ਅਤੇ ਪ੍ਰੈਕਟੀਕਲ ਤਜਰਬਾ ਹਾਸਲ ਕਰਨ ਵਿੱਚ ਮਦਦ ਕਰੇਗੀ।