ਸਸਕੈਚਵਨ ਵਿੱਚ ਬੈੱਲ ਦੇ ਏਆਈ ਡਾਟਾ ਸੈਂਟਰ ਦਾ ਵਿਸਥਾਰ, 52.5 ਅਰਬ ਡਾਲਰ ਦਾ ਨਿਵੇਸ਼
Bell Canada plans to quadruple the size of its planned AI data centre in Saskatchewan, increasing capacity from 300 megawatts to 1.2 gigawatts. Prime Minister Mark Carney and Saskatchewan Premier Scott Moe announced the expansion at Canada’s first national investment summit.
ਸਸਕੈਚਵਨ: ਬੈੱਲ ਕੈਨੇਡਾ ਸਸਕੈਚਵਨ ਵਿੱਚ ਬਣਾਏ ਜਾ ਰਹੇ ਆਪਣੇ ਏਆਈ ਡਾਟਾ ਸੈਂਟਰ ਦਾ ਆਕਾਰ ਚਾਰ ਗੁਣਾ ਵਧਾਉਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਸੋਮਵਾਰ ਨੂੰ ਇਸ ਵਿਸਥਾਰ ਦਾ ਐਲਾਨ ਕੀਤਾ।ਪ੍ਰਾਜੈਕਟ ਵਿੱਚ 52.5 ਅਰਬ ਡਾਲਰ ਦੇ ਨਿਵੇਸ਼ ਦੀ ਉਮੀਦ ਹੈ, ਜਿਸ ਨੂੰ ਸਸਕੈਚਵਨ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪੂੰਜੀ ਨਿਵੇਸ਼ ਦੱਸਿਆ ਗਿਆ ਹੈ।
ਡਾਟਾ ਸੈਂਟਰ ਦੀ ਸਮਰੱਥਾ ਮੌਜੂਦਾ 300 ਮੈਗਾਵਾਟ ਤੋਂ ਵਧਾ ਕੇ 1.2 ਗੀਗਾਵਾਟ ਕੀਤੀ ਜਾਵੇਗੀ। ਪ੍ਰਾਜੈਕਟ ਸਸਕੈਚਵਨ ਦੇ ਸ਼ੇਰਵੁੱਡ ਖੇਤਰੀ ਨਗਰਪਾਲਿਕਾ ਇਲਾਕੇ ਵਿੱਚ ਬਣਾਇਆ ਜਾ ਰਿਹਾ ਹੈ।ਬੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਿਰਕੋ ਬਿਬਿਕ ਨੇ ਦੱਸਿਆ ਕਿ ਮਾਰਚ ਵਿੱਚ ਜਦੋਂ 300 ਮੈਗਾਵਾਟ ਦੇ ਡਾਟਾ ਸੈਂਟਰ ਦਾ ਐਲਾਨ ਕੀਤਾ ਗਿਆ ਸੀ, ਉਸ ਸਮੇਂ ਇਹ ਕੈਨੇਡਾ ਵਿੱਚ ਐਲਾਨਿਆ ਗਿਆ ਸਭ ਤੋਂ ਵੱਡਾ ਡਾਟਾ ਸੈਂਟਰ ਸੀ। ਉਨ੍ਹਾਂ ਮੁਤਾਬਕ ਉਸਾਰੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।
ਸਸਕੈਚਵਨ ਸਰਕਾਰ ਮੁਤਾਬਕ 300 ਮੈਗਾਵਾਟ ਬਿਜਲੀ ਸੂਬਾਈ ਗਰਿੱਡ ਤੋਂ ਮਿਲੇਗੀ, ਜਦਕਿ ਵਾਧੂ 900 ਮੈਗਾਵਾਟ ਸਮਰੱਥਾ ਬੈੱਲ ਵੱਲੋਂ ਆਪਣੇ ਬਿਜਲੀ ਉਤਪਾਦਨ ਦੇ ਪ੍ਰਬੰਧ ਰਾਹੀਂ ਮੁਹੱਈਆ ਕਰਵਾਈ ਜਾਵੇਗੀ।ਇਸ ਪ੍ਰਾਜੈਕਟ ਨਾਲ 500 ਤੱਕ ਸਥਾਈ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸੁਰੱਖਿਆ, ਆਵਾਜਾਈ ਅਤੇ ਰੱਖ-ਰਖਾਅ ਵਰਗੇ ਖੇਤਰਾਂ ਵਿੱਚ ਲਗਭਗ 3,000 ਹੋਰ ਅਹੁਦੇ ਪੈਦਾ ਹੋ ਸਕਦੇ ਹਨ।
ਪ੍ਰੀਮੀਅਰ ਸਕੌਟ ਮੋਅ ਨੇ ਕਿਹਾ ਕਿ ਇਹ ਪ੍ਰਾਜੈਕਟ ਕੈਨੇਡੀਅਨ ਡਾਟਾ ਦੀ ਸੁਰੱਖਿਆ ਅਤੇ ਦੇਸ਼ ਅੰਦਰ ਡਾਟਾ ਸੰਭਾਲਣ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਸਾਹਮਣੇ ਇਹ ਚੋਣ ਹੈ ਕਿ ਦੇਸ਼ ਆਪਣੀ ਡਿਜੀਟਲ ਬੁਨਿਆਦੀ ਢਾਂਚਾ ਸਮਰੱਥਾ ਵਧਾ ਕੇ ਡਾਟਾ ਨੂੰ ਕੈਨੇਡਾ ਵਿੱਚ ਰੱਖੇ ਜਾਂ ਆਪਣੀ ਡਾਟਾ ਖੁਦਮੁਖਤਿਆਰੀ ਹੋਰ ਦੇਸ਼ਾਂ ’ਤੇ ਛੱਡੇ।ਇਸ ਦੌਰਾਨ ਦੇਸ਼ ਭਰ ਵਿੱਚ ਵੱਡੇ ਡਾਟਾ ਸੈਂਟਰਾਂ ਦੇ ਵਾਤਾਵਰਣ, ਬਿਜਲੀ ਅਤੇ ਪਾਣੀ ਦੀ ਵਰਤੋਂ ਨੂੰ ਲੈ ਕੇ ਵਿਰੋਧ ਵੀ ਹੋ ਰਿਹਾ ਹੈ। ਫੈਡਰਲ ਸਰਕਾਰ ਨੇ ਡਾਟਾ ਸੈਂਟਰਾਂ ਲਈ ਨਵੇਂ ਸਿਧਾਂਤ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਸਥਾਨਕ ਲਾਭ, ਬਿਜਲੀ ਦੀ ਲਾਗਤ ਦਾ ਬੋਝ ਕੈਨੇਡੀਅਨਾਂ ’ਤੇ ਨਾ ਪਾਉਣਾ, ਪਾਣੀ ਦੀ ਘੱਟ ਵਰਤੋਂ ਅਤੇ ਵਾਤਾਵਰਣ ’ਤੇ ਘੱਟ ਪ੍ਰਭਾਵ ਸ਼ਾਮਲ ਹਨ।ਸਸਕੈਚਵਨ ਸਰਕਾਰ ਨੇ ਕਿਹਾ ਹੈ ਕਿ ਬੈੱਲ ਦਾ ਪ੍ਰਾਜੈਕਟ ਸੂਬੇ ਦੇ ਡਾਟਾ ਸੈਂਟਰ ਫਰੇਮਵਰਕ ਤਹਿਤ ਮਨਜ਼ੂਰ ਕੀਤਾ ਗਿਆ ਹੈ।
















