ਅਲਬਰਟਾ ਦੀ ਸੰਭਾਲ ਲਈ ਨਵੀਂ ਵਿਸ਼ੇਸ਼ ਲਾਇਸੈਂਸ ਪਲੇਟ ਜਾਰੀ
Alberta has launched its first conservation-focused specialty licence plate, featuring a Rocky Mountain bighorn sheep with Mount Lougheed in the background. Proceeds from the plate sales will go to the Alberta Conservation Association to support wildlife conservation, habitat restoration, research, wildlife monitoring and sustainable outdoor activities.
ਅਲਬਰਟਾ-ਅਲਬਰਟਾ ਵਾਸੀਆਂ ਨੂੰ ਸੂਬੇ ਦੀ ਕੁਦਰਤੀ ਵਿਰਾਸਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਲਈ ਯੋਗਦਾਨ ਪਾਉਣ ਦਾ ਇੱਕ ਨਵਾਂ ਮੌਕਾ ਮਿਲਿਆ ਹੈ। ਅਲਬਰਟਾ ਸਰਕਾਰ ਨੇ ਸੂਬੇ ਦੀ ਪਹਿਲੀ ਸੰਭਾਲ-ਕੇਂਦਰਿਤ ਵਿਸ਼ੇਸ਼ ਲਾਇਸੈਂਸ ਪਲੇਟ ਜਾਰੀ ਕੀਤੀ ਹੈ।ਇਸ ਵਿਸ਼ੇਸ਼ ਪਲੇਟ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਰਕਮ ਅਲਬਰਟਾ ਕੰਜ਼ਰਵੇਸ਼ਨ ਐਸੋਸੀਏਸ਼ਨ ਨੂੰ ਦਿੱਤੀ ਜਾਵੇਗੀ। ਇਹ ਸੰਸਥਾ ਲੰਬੇ ਸਮੇਂ ਤੋਂ ਕੁਦਰਤੀ ਵਾਤਾਵਰਣ ਦੀ ਸੰਭਾਲ, ਜੰਗਲੀ ਜੀਵਾਂ ਦੇ ਰਹਿਣ-ਸਹਿਣ ਵਾਲੇ ਖੇਤਰਾਂ ਦੀ ਬਹਾਲੀ, ਜੰਗਲੀ ਜੀਵਾਂ ਸਬੰਧੀ ਖੋਜ ਅਤੇ ਟਿਕਾਊ ਬਾਹਰੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀ ਹੈ।
ਸਰਕਾਰ ਮੁਤਾਬਕ ਹਰ ਪਲੇਟ ਦੀ ਖਰੀਦ ਨਾਲ ਕੁਦਰਤੀ ਵਾਤਾਵਰਣ ਦੀ ਬਹਾਲੀ, ਜੰਗਲੀ ਜੀਵਾਂ ਦੀ ਨਿਗਰਾਨੀ, ਖੋਜ ਅਤੇ ਭਾਈਚਾਰਕ ਪੱਧਰ ’ਤੇ ਚਲਾਏ ਜਾ ਰਹੇ ਸੰਭਾਲ ਪ੍ਰੋਗਰਾਮਾਂ ਨੂੰ ਸਿੱਧਾ ਲਾਭ ਮਿਲੇਗਾ।ਜੰਗਲਾਤ ਅਤੇ ਪਾਰਕ ਮੰਤਰੀ ਟੌਡ ਲੋਵਨ ਨੇ ਕਿਹਾ ਕਿ ਅਲਬਰਟਾ ਦੇ ਜੰਗਲੀ ਜੀਵ ਅਤੇ ਕੁਦਰਤੀ ਇਲਾਕੇ ਸੂਬੇ ਦੇ ਲੋਕਾਂ ਲਈ ਮਾਣ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਇਹ ਲਾਇਸੈਂਸ ਪਲੇਟ ਲੋਕਾਂ ਨੂੰ ਸੰਭਾਲ ਲਈ ਯੋਗਦਾਨ ਦੇਣ ਦਾ ਇੱਕ ਆਸਾਨ ਅਤੇ ਦਿਖਾਈ ਦੇਣ ਵਾਲਾ ਤਰੀਕਾ ਪ੍ਰਦਾਨ ਕਰਦੀ ਹੈ।
ਨਵੀਂ ਲਾਇਸੈਂਸ ਪਲੇਟ ’ਤੇ ਅਲਬਰਟਾ ਦੀਆਂ ਮਸ਼ਹੂਰ ਬਿਗਹੌਰਨ ਭੇਡਾਂ ਦੀ ਪੇਂਟਿੰਗ ਦਿਖਾਈ ਗਈ ਹੈ, ਜਿਸ ਦੇ ਪਿਛੋਕੜ ਵਿੱਚ ਮਾਊਂਟ ਲੂਹੀਡ ਨਜ਼ਰ ਆਉਂਦਾ ਹੈ।ਰੌਕੀ ਮਾਊਂਟੇਨ ਬਿਗਹੌਰਨ ਭੇਡ ਅਲਬਰਟਾ ਦਾ ਸੂਬਾਈ ਥਣਧਾਰੀ ਜੀਵ ਹੈ ਅਤੇ ਸੂਬੇ ਦੀਆਂ ਸਭ ਤੋਂ ਵੱਧ ਪਛਾਣੀਆਂ ਜਾਣ ਵਾਲੀਆਂ ਜੰਗਲੀ ਜੀਵ ਪ੍ਰਜਾਤੀਆਂ ਵਿੱਚੋਂ ਇੱਕ ਹੈ।ਇਸ ਪਲੇਟ ਲਈ ਵਰਤੀ ਗਈ ਕਲਾਕਾਰੀ ਅਲਬਰਟਾ ਦੇ ਕਲਾਕਾਰ ਡੈਜ਼ਮੰਡ ਮੈਕਕੈਫਰੀ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ਼ ਪੇਂਟਿੰਗ ’ਤੇ ਆਧਾਰਿਤ ਹੈ।ਅਲਬਰਟਾ ਕੰਜ਼ਰਵੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਟੌਡ ਜ਼ਿਮਰਲਿੰਗ ਨੇ ਕਿਹਾ ਕਿ ਨਵੀਂ ਪਲੇਟ ਹਰ ਅਲਬਰਟਨ ਨੂੰ ਜੰਗਲੀ ਜੀਵਾਂ ਅਤੇ ਕੁਦਰਤੀ ਖੇਤਰਾਂ ਲਈ ਆਪਣਾ ਸਮਰਥਨ ਦਿਖਾਉਣ ਦਾ ਮੌਕਾ ਦਿੰਦੀ ਹੈ।
ਉਨ੍ਹਾਂ ਮੁਤਾਬਕ ਪਲੇਟਾਂ ਦੀ ਵਿਕਰੀ ਤੋਂ ਮਿਲਣ ਵਾਲੇ ਫੰਡ ਸਿੱਧੇ ਤੌਰ ’ਤੇ ਮੱਛੀਆਂ ਅਤੇ ਜੰਗਲੀ ਜੀਵਾਂ ਦੀ ਗਿਣਤੀ ਤੇ ਸਿਹਤ ਸੁਧਾਰਨ ਅਤੇ ਉਨ੍ਹਾਂ ਦੇ ਕੁਦਰਤੀ ਰਹਿਣ ਵਾਲੇ ਸਥਾਨਾਂ ਦੀ ਰੱਖਿਆ ਲਈ ਵਰਤੇ ਜਾਣਗੇ।ਸ਼ਿਕਾਰ ਅਤੇ ਮੱਛੀ ਪਕੜਨ ਸ਼ਾਖਾ ਦੇ ਕਾਰਜਕਾਰੀ ਨਿਰਦੇਸ਼ਕ ਮੈਟ ਬੈਸਕੋ ਨੇ ਕਿਹਾ ਕਿ ਸ਼ਿਕਾਰੀ ਅਤੇ ਮੱਛੀ ਪਕੜਨ ਵਾਲੇ ਲੋਕ ਲੰਬੇ ਸਮੇਂ ਤੋਂ ਅਲਬਰਟਾ ਵਿੱਚ ਕੁਦਰਤੀ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਸੰਭਾਲ ਦਾ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਲੇਟ ਹੁਣ ਹਰ ਅਲਬਰਟਨ ਨੂੰ ਇਸ ਯਤਨ ਨਾਲ ਜੁੜਨ ਦਾ ਮੌਕਾ ਦਿੰਦੀ ਹੈ।
















