ਸ਼ਾਂਤੀਪੂਰਵਕ ਚੱਲ ਰਹੀ ਹੈ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਵੋਟਿੰਗ ਪ੍ਰਕਿਰਿਆ
ਲੁਧਿਆਣਾ-ਲੁਧਿਆਣਾ ਵਿੱਚ ਅੱਜ ਹੋ ਰਹੀ ਲੁਧਿਆਣਾ ਪੱਛਮੀ ਲਈ ਜ਼ਿਮਨੀ ਦੀ ਪ੍ਰਕਿਰਿਆ ਸਬੰਧੀ ਵੋਟਿੰਗ ਸ਼ਾਤੀਪੂਰਵਕ ਢੰਗ ਜਾਰੀ ਹੈ। ਜਾਣਕਾਰੀ ਮੁਤਾਬਕ ਇਸ ਚੋਣ ਮੈਦਾਨ ਵਿੱਚ ਕੁੱਲ 14 ਉਮੀਦਵਾਰਾਂ ਉਤਰੇ ਹਨ, ਜਿਨ੍ਹਾਂ ਵਿਚੋਂ ਮੁੱਖ ਮੁਕਾਬਲਾ ਆਪ, ਕਾਂਗਰਸ , ਅਕਾਲੀ ਦਲ ਅਤੇ ਭਾਜਪਾ ਵਿਚਾਲੇ ਰਹੇਗਾ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ। ਜਦਕਿ, ਨਤੀਜਿਆਂ ਦਾ ਐਲਾਨ 23 ਜੂਨ ਨੂੰ ਕੀਤਾ ਜਾਣਾ ਹੈ। ਲੁਧਿਆਣਾ ਪੱਛਮੀ ਲਈ ਕੁੱਲ 192 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 10 ਮਾਡਲ ਪੋਲਿੰਗ ਬੂਥ ਹੋਣਗੇ। ਇਹਨਾਂ ਵਿੱਚੋਂ ਇੱਕ ਪੋਲਿੰਗ ਸਟੇਸ਼ਨ ਮਹਿਲਾਵਾਂ ਵੱਲੋਂ ਆਪਰੇਟ ਕੀਤਾ ਜਾਵੇਗਾ। ਇੱਕ ਗ੍ਰੀਨ ਵਾਤਾਵਰਨ ਫਰੈਂਡਲੀ, ਇੱਕ ਬੂਥ ਪੀਡਬਲਊਡੀ ਸਟਾਫ ਵੱਲੋਂ ਪ੍ਰਬੰਧ ਕੀਤਾ ਜਾਵੇਗਾ। 13 ਪੋਲਿੰਗ ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ। ਦੱਸਣਯੋਗ ਹੈ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ, ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਤੋਂ ਜੀਵਨ ਗੁਪਤਾ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਨਵਨੀਤ ਕੁਮਾਰ ਗੋਪੀ ਚੋਣ ਮੈਦਾਨ ਦੇ ਵਿੱਚ ਹਨ।
















