ਵੈਨਕੂਵਰ ਨਗਰ ਨਿਗਮ ਚੋਣਾਂ: ਅਗਾਊਂ ਵੋਟਿੰਗ ਵਿੱਚ ਰਿਕਾਰਡ ਤੋੜ ਮਤਦਾਨ

Vancouver has recorded a significant increase in advance voting for its 2026 municipal election. A total of 27,748 people voted on Saturday, twice the turnout recorded on the third day of advance voting in 2022.

ਵੈਨਕੂਵਰ ਨਗਰ ਨਿਗਮ ਚੋਣਾਂ: ਅਗਾਊਂ ਵੋਟਿੰਗ ਵਿੱਚ ਰਿਕਾਰਡ ਤੋੜ ਮਤਦਾਨ

ਵੈਨਕੂਵਰ-ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਨਗਰ ਨਿਗਮ ਚੋਣਾਂ ਲਈ ਅਗਾਊਂ ਵੋਟਿੰਗ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਅਗਾਊਂ ਵੋਟਿੰਗ ਦੇ ਤੀਜੇ ਦਿਨ 27,748 ਲੋਕਾਂ ਨੇ ਆਪਣੀ ਵੋਟ ਪਾਈ। ਸ਼ਹਿਰ ਦੇ ਪ੍ਰਸ਼ਾਸਨ ਅਨੁਸਾਰ, ਇਹ ਗਿਣਤੀ ਸਾਲ 2022 ਦੀਆਂ ਨਗਰ ਨਿਗਮ ਚੋਣਾਂ ਵਿੱਚ ਅਗਾਊਂ ਵੋਟਿੰਗ ਦੇ ਤੀਜੇ ਦਿਨ ਦਰਜ ਹੋਏ ਮਤਦਾਨ ਨਾਲੋਂ ਦੁੱਗਣੀ ਹੈ।
ਵੈਨਕੂਵਰ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਹੁਣ ਤੱਕ 74,000 ਤੋਂ ਵੱਧ ਲੋਕ ਅਗਾਊਂ ਵੋਟਿੰਗ ਕਰ ਚੁੱਕੇ ਹਨ। ਇਸ ਨਾਲ ਅਗਾਊਂ ਵੋਟਿੰਗ ਦੀ ਗਿਣਤੀ ਸਾਲ 2022 ਦੀਆਂ ਚੋਣਾਂ ਦੌਰਾਨ ਹੋਏ ਕੁੱਲ ਅਗਾਊਂ ਮਤਦਾਨ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ।
ਪ੍ਰਸ਼ਾਸਨ ਮੁਤਾਬਕ, ਵੋਟਰਾਂ ਨੇ ਵੋਟਿੰਗ ਕੇਂਦਰਾਂ ’ਤੇ ਘੱਟ ਸਮਾਂ ਲੱਗਣ ਦੀ ਜਾਣਕਾਰੀ ਦਿੱਤੀ ਹੈ, ਜਿਸ ਕਾਰਨ ਲੋਕ ਆਪਣੇ ਹਫ਼ਤੇ ਦੇ ਅੰਤ ਦੀਆਂ ਹੋਰ ਗਤੀਵਿਧੀਆਂ ਦੇ ਨਾਲ-ਨਾਲ ਆਸਾਨੀ ਨਾਲ ਵੋਟ ਪਾ ਸਕੇ।
ਅਗਾਊਂ ਵੋਟਿੰਗ ਦਾ ਆਖ਼ਰੀ ਦਿਨ ਮੰਗਲਵਾਰ, 13 ਅਕਤੂਬਰ ਨਿਰਧਾਰਤ ਕੀਤਾ ਗਿਆ ਹੈ, ਜਦਕਿ ਮੁੱਖ ਚੋਣਾਂ 17 ਅਕਤੂਬਰ ਨੂੰ ਹੋਣਗੀਆਂ।