ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਸਤੰਬਰ ਨੂੰ ਹੋਣ ਵਾਲਾ ਸਟੇਟ ਡੈਲੀਗੇਟ ਇਜਲਾਸ ਮੁਲਤਵੀ

ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਸਤੰਬਰ ਨੂੰ ਹੋਣ ਵਾਲਾ ਸਟੇਟ ਡੈਲੀਗੇਟ ਇਜਲਾਸ ਮੁਲਤਵੀ

ਅੰਮ੍ਰਿਤਸਰ-6 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਏ ਗਏ ਸਟੇਟ ਡੈਲੀਗੇਟ ਇਜਲਾਸ ਨੂੰ ਤੁਰੰਤ ਪ੍ਰਭਾਵ ਨਾਲ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ ਸਰਹੱਦ ਨਾਲ ਲੱਗਦੇ ਜ਼ਿਲੇ੍ਹ ਪੂਰੀ ਤਰ੍ਹਾਂ ਹੜ੍ਹ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਅਜਿਹੇ ਵਿੱਚ ਜਿੱਥੇ ਸਾਰੇ ਵੱਡੇ ਸਿਆਸੀ ਪ੍ਰੋਗਰਾਮ ਪਹਿਲਾਂ ਹੀ ਮੁਲਤਵੀ ਕੀਤਾ ਜਾ ਚੁੱਕੇ ਹਨ, ਹਾਲਾਤ ਸੁਖਾਵੇਂ ਹੋਣ ਤੱਕ ਸਟੇਟ ਡੈਲੀਗੇਟ ਇਜਲਾਸ ਨੂੰ ਮੁਲਤਵੀ ਕੀਤਾ ਜਾਂਦਾ ਹੈ। ਪਾਰਟੀ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਵਲੋਂ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਵਰਕਰਾਂ ਨੂੰ ਵੀ ਰਾਹਤ ਕਾਰਜਾਂ ਵਿੱਚ ਜੁਟਣ ਦੀ ਅਪੀਲ ਕੀਤੀ ਗਈ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ 8 ਜ਼ਿਲੇMਹ ਬੁਰੀ ਤਰ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਤਾਜਾ ਸਥਿਤੀ ਨੂੰ ਵੇਖਦੇ ਹੋਏ ਇਨ੍ਹਾਂ ਹਾਲਤਾਂ ਵਿੱਚ ਪ੍ਰਭਾਵਿਤ ਜ਼ਿਲਿMਹਆਂ ਨੂੰ ਮਦਦ ਵਾਲੇ ਹੱਥਾਂ ਦੀ ਲੋੜ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਜਿਵੇਂ ਹੀ ਹਾਲਾਤ ਸਥਿਰ ਹੋਣਗੇ, ਸਥਿਤੀ ਤੇ ਸਮੀਖਿਆ ਤੋਂ ਬਾਅਦ ਨੂੰ ਜਨਰਲ ਇਜਲਾਸ ਲਈ ਅਗਲੀ ਤਾਰੀਖ ਨੂੰ ਜਾਰੀ ਕੀਤਾ ਜਾਵੇਗਾ।