ਜੀ-20 ਦੌਰਾਨ ਪਹਿਲੀ ਵਾਰ ਕਵਾਡ ਦੇ ਊਰਜਾ ਮੰਤਰੀ ਕਰਨਗੇ ਮੀਟਿੰਗ

ਜੀ-20 ਦੌਰਾਨ ਪਹਿਲੀ ਵਾਰ ਕਵਾਡ ਦੇ ਊਰਜਾ ਮੰਤਰੀ ਕਰਨਗੇ ਮੀਟਿੰਗ

ਨਵੀਂ ਦਿੱਲੀ-ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਵਾਲੇ ਕਵਾਡ ਗਰੁੱਪ ਦੇ ਊਰਜਾ ਮੰਤਰੀ ਪਹਿਲੀ ਵਾਰ ਇਕੱਠੇ ਮੀਟਿੰਗ ਕਰਨ ਜਾ ਰਹੇ ਹਨ। ਇਹ ਬੈਠਕ ਸਤੰਬਰ ਦੇ ਦੂਜੇ ਹਫ਼ਤੇ ਹਿਊਸਟਨ ਵਿੱਚ ਹੋਣ ਵਾਲੀ ਜੀ-20 ਊਰਜਾ ਮੰਤਰੀ ਪੱਧਰੀ ਬੈਠਕ ਦੌਰਾਨ ਹੋਵੇਗੀ।

ਇਸ ਮੌਕੇ ਕਵਾਡ ਦੇ ਫਿਊਲ ਸਕਿਉਰਿਟੀ ਫੋਰਮ ਦੀ ਪਹਿਲੀ ਮੀਟਿੰਗ ਵੀ ਹੋਵੇਗੀ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਊਰਜਾ ਸਪਲਾਈ ’ਤੇ ਪੈ ਰਹੇ ਪ੍ਰਭਾਵ ਦੇ ਮੱਦੇਨਜ਼ਰ ਚਾਰੋਂ ਦੇਸ਼ ਊਰਜਾ ਸੁਰੱਖਿਆ ਮਜ਼ਬੂਤ ਕਰਨ ’ਤੇ ਵਿਚਾਰ ਕਰਨਗੇ।

ਬੈਠਕ ਵਿੱਚ ਰਣਨੀਤਕ ਪੈਟਰੋਲੀਅਮ ਭੰਡਾਰ ਵਧਾਉਣ ਅਤੇ ਐਮਰਜੈਂਸੀ ਸਮੇਂ ਤੇਲ ਦੀ ਉਪਲਬਧਤਾ ਯਕੀਨੀ ਬਣਾਉਣ ’ਤੇ ਖਾਸ ਚਰਚਾ ਹੋਣ ਦੀ ਸੰਭਾਵਨਾ ਹੈ। ਅਮਰੀਕਾ ਵੱਲੋਂ ਭਾਰਤ ਅਤੇ ਜਾਪਾਨ ਨੂੰ ਆਪਣੇ ਰਣਨੀਤਕ ਤੇਲ ਭੰਡਾਰ ਵਿੱਚ ਜਗ੍ਹਾ ਕਿਰਾਏ ’ਤੇ ਦੇਣ ਦੀ ਸੰਭਾਵਨਾ ’ਤੇ ਵੀ ਵਿਚਾਰ ਹੋ ਸਕਦਾ ਹੈ।ਭਾਰਤ ਵੱਲੋਂ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਕਵਾਡ ਦੇ ਵਿਦੇਸ਼ ਮੰਤਰੀਆਂ ਤੋਂ ਇਲਾਵਾ ਕਿਸੇ ਹੋਰ ਪੱਧਰ ’ਤੇ ਹੋਣ ਵਾਲੀ ਪਹਿਲੀ ਰਸਮੀ ਮੰਤਰੀ ਪੱਧਰੀ ਬੈਠਕ ਹੋਵੇਗੀ।