ਕ੍ਰਿਸਟੀਨ ਫਰੇਸ਼ੇਟ ਬਣੀ ਕਿਊਬੈਕ ਦੀ ਨਵੀਂ ਪ੍ਰੀਮੀਅਰ
ਮਾਂਟਰੀਅਲ-ਕ੍ਰਿਸਟੀਨ ਫਰੇਸ਼ੇਟ ਨੂੰ ਕਿਊਬੈਕ ਦਾ ਨਵਾਂ ਪ੍ਰੀਮੀਅਰ ਚੁਣ ਲਿਆ ਗਿਆ ਹੈ। ਉਹ ਫਰਾਂਸਵਾ ਲੇਗੋਲਟ ਦੀ ਥਾਂ ਸੰਭਾਲਣਗੀਆਂ, ਜੋ ਲੰਬੇ ਸਮੇਂ ਤੋਂ ਸੂਬੇ ਦੀ ਅਗਵਾਈ ਕਰ ਰਹੇ ਸਨ।ਕੋਆਲੀਸ਼ਨ ਐਵੇਨਿਰ ਕਿਊਬੈਕ ਦੇ ਪਾਰਟੀ ਕਨਵੈਂਸ਼ਨ ਦੌਰਾਨ ਹੋਈ ਵੋਟਿੰਗ ਵਿੱਚ ਫਰੇਸ਼ੇਟ ਨੇ ਬਰਨਾਰਡ ਡਰੇਨਵਿੱਲ ਨੂੰ ਹਰਾਕੇ 57.9 ਫੀਸਦੀ ਵੋਟਾਂ ਹਾਸਲ ਕੀਤੀਆਂ।ਉਹ ਹੁਣ ਕਿਊਬੈਕ ਦੀ 33ਵੀਂ ਪ੍ਰੀਮੀਅਰ ਬਣ ਗਈ ਹੈ ਅਤੇ ਇਸ ਅਹੁਦੇ ‘ਤੇ ਪਹੁੰਚਣ ਵਾਲੀ ਦੂਜੀ ਔਰਤ ਹੈ।ਆਪਣੇ ਸੰਬੋਧਨ ਦੌਰਾਨ ਫਰੇਸ਼ੇਟ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਵੀਂ ਪੀੜ੍ਹੀ ਅਤੇ ਨਵੀਂ ਲੀਡਰਸ਼ਿਪ ਵੱਲ ਇੱਕ ਮਹੱਤਵਪੂਰਨ ਕਦਮ ਹੈ।
















