ਕੈਲਗਰੀ ਵਿੱਚ ਲਗਭਗ 1000 ਖੇਡ ਮੈਦਾਨ ਬੰਦ ਹੋਣ ਦਾ ਖਤਰਾ
ਕੈਲਗਰੀ-ਸ਼ਹਿਰ ਵਿੱਚ ਆਉਂਦੇ ਦਸ ਸਾਲਾਂ ਦੌਰਾਨ ਲਗਭਗ ਇੱਕ ਹਜ਼ਾਰ ਖੇਡ ਮੈਦਾਨ ਬੰਦ ਹੋ ਸਕਦੇ ਹਨ, ਜੇਕਰ ਨਗਰ ਕੌਂਸਲ ਵੱਲੋਂ ਵੱਡੀ ਵਿੱਤੀ ਮਦਦ ਮਨਜ਼ੂਰ ਨਾ ਕੀਤੀ ਗਈ। ਇਹ ਚੇਤਾਵਨੀ ਸ਼ਹਿਰੀ ਪ੍ਰਸ਼ਾਸਨ ਦੀ ਤਾਜ਼ਾ ਰਿਪੋਰਟ ਵਿੱਚ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ, ਕੈਲਗਰੀ ਦੇ 80 ਫੀਸਦੀ ਤੋਂ ਵੱਧ ਖੇਡ ਮੈਦਾਨ ਖਤਰੇ ਵਿੱਚ ਹਨ ਅਤੇ ਉਨ੍ਹਾਂ ਦੀ ਮੁਰੰਮਤ ਜਾਂ ਨਵੀਂ ਤਿਆਰੀ ਲਈ ਲਗਭਗ 200 ਮਿਲੀਅਨ ਡਾਲਰ ਦੀ ਲੋੜ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਅੱਧ ਤੋਂ ਵੱਧ ਖੇਡ ਮੈਦਾਨ 20 ਸਾਲ ਤੋਂ ਜ਼ਿਆਦਾ ਪੁਰਾਣੇ ਹੋ ਚੁੱਕੇ ਹਨ ਅਤੇ ਆਪਣੀ ਉਮਰ ਦੀ ਹੱਦ ‘ਤੇ ਪਹੁੰਚ ਰਹੇ ਹਨ।Shouldice Athletic Park ‘ਚ ਮਿਲੇ ਰਹਿਣ ਵਾਲਿਆਂ ਨੇ ਇਸ ਮਾਮਲੇ ‘ਤੇ ਚਿੰਤਾ ਜਤਾਈ। ਮਾਪਿਆਂ ਦਾ ਕਹਿਣਾ ਹੈ ਕਿ ਖੇਡ ਮੈਦਾਨ ਬੱਚਿਆਂ ਦੀ ਸਿਹਤ ਅਤੇ ਸਰਗਰਮ ਜੀਵਨ ਲਈ ਬਹੁਤ ਜ਼ਰੂਰੀ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਲਾਜ਼ਮੀ ਹੈ।
ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਕਿਹਾ ਕਿ ਇਹ ਮਸਲਾ ਸਿਰਫ਼ ਖੇਡ ਮੈਦਾਨਾਂ ਤੱਕ ਸੀਮਿਤ ਨਹੀਂ, ਸਗੋਂ ਸ਼ਹਿਰ ਦੇ ਵਧਣ ਦੇ ਤਰੀਕੇ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਅਨੁਸਾਰ ਭਵਿੱਖ ਵਿੱਚ ਬੁਨਿਆਦੀ ਢਾਂਚੇ ਦੀ ਯੋਜਨਾ ‘ਤੇ ਨਵੀਂ ਸੋਚ ਦੀ ਲੋੜ ਹੈ।ਇਸੇ ਤਰ੍ਹਾਂ, ਕੌਂਸਲਰ ਡੀ.ਜੇ. ਕੇਲੀ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖੇਡ ਮੈਦਾਨਾਂ ਦੀ ਪਹੁੰਚ ਇੱਕੋ ਜਿਹੀ ਨਹੀਂ ਹੈ, ਜਿਸ ਕਰਕੇ ਇਲਾਕਾ-ਵਾਰ ਫੈਸਲੇ ਲੈਣੇ ਪੈਣਗੇ।ਦੂਜੇ ਪਾਸੇ, ਕੌਂਸਲਰ ਆਂਦਰੇ ਸ਼ਾਬੋਟ ਨੇ ਸੁਝਾਅ ਦਿੱਤਾ ਕਿ ਵਿੱਤੀ ਘਾਟ ਨੂੰ ਪੂਰਾ ਕਰਨ ਲਈ ਨਵੇਂ ਸਰੋਤ ਖੋਜੇ ਜਾਣ, ਜਿਵੇਂ ਕਿ ਦਾਨੀਆਂ ਦੇ ਨਾਮ ‘ਤੇ ਖੇਡ ਮੈਦਾਨ ਰੱਖਣੇ।ਰਿਪੋਰਟ ਵਿੱਚ ਸਿਫਾਰਸ਼ ਕੀਤੀ ਗਈ ਹੈ ਕਿ ਖੇਡ ਮੈਦਾਨਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਹਰ ਸਾਲ ਲਗਭਗ 19 ਮਿਲੀਅਨ ਡਾਲਰ ਦੀ ਲੋੜ ਹੋਵੇਗੀ। ਇਸ ਯੋਜਨਾ ਨੂੰ ਪਹਿਲਾਂ ਕਮੇਟੀ ਅਤੇ ਫਿਰ ਪੂਰੀ ਨਗਰ ਕੌਂਸਲ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।
















