ਕਿਊਬਿਕ ਵਿੱਚ ਪਰਵਾਸੀਆਂ ਲਈ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣਾ ਲਾਜ਼ਮੀ ਕਰਨ ਵਾਲਾ ਬਿੱਲ ਪਾਸ
ਕਿਊਬੈਕ-ਕਿਊਬੈਕ ਵਿੱਚ ਪਰਵਾਸੀਆਂ ਲਈ ਸੂਬੇ ਦੇ ਸਾਂਝੇ ਸੱਭਿਆਚਾਰ ਨੂੰ ਅਪਨਾਉਣਾ ਲਾਜ਼ਮੀ ਬਣਾਉਂਦਿਆਂ ਸਥਾਨਕ ਵਿਧਾਨ ਸਭਾ ਨੇ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਤਹਿਤ ਸੂਬੇ ਵਿੱਚ ਨਵੇਂ ਆਏ ਲੋਕਾਂ ਨੂੰ ਲਿੰਗਕ ਸਮਾਨਤਾ, ਧਰਮ ਨਿਰਪੱਖਤਾ ਅਤੇ ਫ਼ਰੈਂਚ ਭਾਸ਼ਾ ਦੀ ਸੁਰੱਖਿਆ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਪਾਲਣਾ ਕਰਨੀ ਹੋਵੇਗੀ। ਇਹ ਕਾਨੂੰਨ ਕੈਨੇਡਾ ਦੇ ਬਹੁ-ਸੱਭਿਆਚਾਰਵਾਦ ਮਾਡਲ ਦੇ ਜਵਾਬ ਵਿਚ ਹੈ, ਜੋ ਸੱਭਿਆਚਾਰਕ ਵਿਭਿੰਨਤਾ ਨੂੰ ਵਧਾਵਾ ਦਿੰਦਾ ਹੈ। ਜ਼ਿਕਰਯੋਗ ਹੈ ਕਿਊਬੈਕ ਸਰਕਾਰ ਮੰਨਦੀ ਹੈ ਕਿ ਕੈਨੇਡੀਅਨ ਮਾਡਲ ਸਮਾਜਕ ਏਕਤਾ ਲਈ ਨੁਕਸਾਨਦੇਹ ਹੈ। ਕਿਊਬੈਕ ਇਸ ਨਵੇਂ ਕਾਨੂੰਨ ਤਹਿਤ ਉਨ੍ਹਾਂ ਸਮੂਹਾਂ ਅਤੇ ਸਮਾਰੋਹਾਂ ਲਈ ਫੰਡ ਰੋਕ ਸਕਦਾ ਹੈ ਜੋ ਕਿਊਬੈਕ ਦੇ ਸਾਂਝੇ ਸਭਿਆਚਾਰ ਨੂੰ ਪ੍ਰੋਤਸਾਹਿਤ ਨਹੀਂ ਕਰਦੇ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਨਵੇਂ ਆਏ ਲੋਕਾਂ ਨੂੰ ਰਲ-ਗੱਢ ਕਰਨ ਦੀ ਕੋਸ਼ਿਸ਼ ਹੈ ਅਤੇ ਇਸ ਨਾਲ ਪਰਵਾਸ-ਵਿਰੋਧੀ ਭਾਵਨਾਵਾਂ ਵਧ ਸਕਦੀਆਂ ਹਨ।
















