ਅਲਬਰਟਾ ਸਰਕਾਰ ਵੱਲੋਂ ਮਜ਼ਬੂਤ ਵਰਕਫੋਰਸ ਲਈ 5.5 ਮਿਲੀਅਨ ਡਾਲਰ ਦੀ ਗ੍ਰਾਂਟ

Alberta’s government is investing $5.5 million through the Alberta Industry Skills Grant to address workforce shortages and support industry-led training projects. Applications are open from September 9 to October 30, 2026, with selected projects expected to start in early 2027.

ਅਲਬਰਟਾ ਸਰਕਾਰ ਵੱਲੋਂ ਮਜ਼ਬੂਤ ਵਰਕਫੋਰਸ ਲਈ 5.5 ਮਿਲੀਅਨ ਡਾਲਰ ਦੀ ਗ੍ਰਾਂਟ

ਐਡਮੰਟਨ-ਅਲਬਰਟਾ ਸਰਕਾਰ ਨੇ ਸੂਬੇ ਵਿੱਚ ਹੁਨਰਮੰਦ ਅਤੇ ਮਜ਼ਬੂਤ ਵਰਕਫੋਰਸ ਤਿਆਰ ਕਰਨ ਲਈ 5.5 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਹ ਰਕਮ ਅਲਬਰਟਾ ਇੰਡਸਟਰੀ ਸਕਿੱਲਜ਼ ਗ੍ਰਾਂਟ (AISG) ਰਾਹੀਂ ਵੱਖ-ਵੱਖ ਉਦਯੋਗਾਂ ਵਿੱਚ ਹੁਨਰਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਕਾਮਿਆਂ ਦੀ ਟ੍ਰੇਨਿੰਗ ਲਈ ਦਿੱਤੀ ਜਾਵੇਗੀ।

ਸਰਕਾਰ ਮੁਤਾਬਕ 2026-27 ਲਈ ਗ੍ਰਾਂਟ ਵਾਸਤੇ 5.5 ਮਿਲੀਅਨ ਡਾਲਰ ਰੱਖੇ ਗਏ ਹਨ। ਇਸ ਲਈ ਅਰਜ਼ੀਆਂ 9 ਸਤੰਬਰ ਤੋਂ 30 ਅਕਤੂਬਰ ਤੱਕ ਮੁਕਾਬਲੇ ਦੇ ਆਧਾਰ ’ਤੇ ਸਵੀਕਾਰ ਕੀਤੀਆਂ ਜਾਣਗੀਆਂ। ਚੁਣੇ ਗਏ ਪ੍ਰਾਜੈਕਟਾਂ ਦੀ ਸ਼ੁਰੂਆਤ 2027 ਦੇ ਸ਼ੁਰੂ ਵਿੱਚ ਹੋਣ ਦੀ ਉਮੀਦ ਹੈ।

ਇਹ ਗ੍ਰਾਂਟ ਉਦਯੋਗਾਂ ਦੀ ਅਗਵਾਈ ਹੇਠ ਚਲਾਏ ਜਾਣ ਵਾਲੇ ਸਿਖਲਾਈ ਪ੍ਰਾਜੈਕਟਾਂ ਨੂੰ ਸਹਾਇਤਾ ਦੇਵੇਗੀ, ਜਿਨ੍ਹਾਂ ਦਾ ਮਕਸਦ ਮੌਜੂਦਾ ਅਤੇ ਭਵਿੱਖ ਦੀਆਂ ਰੁਜ਼ਗਾਰ ਲੋੜਾਂ ਮੁਤਾਬਕ ਕਾਮਿਆਂ ਦੇ ਹੁਨਰ ਵਧਾਉਣਾ ਹੈ।ਇਸ ਯੋਜਨਾ ਲਈ ਮਾਲਕ, ਉਦਯੋਗਿਕ ਐਸੋਸੀਏਸ਼ਨਾਂ, ਸਿਖਲਾਈ ਸੰਸਥਾਵਾਂ ਅਤੇ ਹੋਰ ਸਾਂਝੇਦਾਰ ਮਿਲ ਕੇ ਪ੍ਰਾਜੈਕਟ ਪੇਸ਼ ਕਰ ਸਕਦੇ ਹਨ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਉਦਯੋਗਾਂ ਨਾਲ ਸਾਂਝੇਦਾਰੀ ਰਾਹੀਂ ਕਾਮਿਆਂ ਨੂੰ ਨਵੇਂ ਹੁਨਰ ਸਿੱਖਣ ਦੇ ਮੌਕੇ ਮਿਲਣਗੇ, ਰੁਜ਼ਗਾਰ ਨੂੰ ਮਜ਼ਬੂਤੀ ਮਿਲੇਗੀ ਅਤੇ ਸੂਬੇ ਦੀ ਆਰਥਿਕਤਾ ਨੂੰ ਲੰਬੇ ਸਮੇਂ ਲਈ ਲਾਭ ਹੋਵੇਗਾ।