ਅਲਬਰਟਾ ਵਿੱਚ ਸਤੰਬਰ ਤੋਂ ਸ਼ੁਰੂ ਹੋਵੇਗਾ ਸਰਕਾਰੀ-ਨਿੱਜੀ ਸਿਹਤ ਸੇਵਾਵਾਂ ਦਾ ਨਵਾਂ ਮਾਡਲ

ਅਲਬਰਟਾ ਵਿੱਚ ਸਤੰਬਰ ਤੋਂ ਸ਼ੁਰੂ ਹੋਵੇਗਾ ਸਰਕਾਰੀ-ਨਿੱਜੀ ਸਿਹਤ ਸੇਵਾਵਾਂ ਦਾ ਨਵਾਂ ਮਾਡਲ

ਐਡਮੰਟਨ: ਅਲਬਰਟਾ ਸਰਕਾਰ ਨੇ ਸਿਹਤ ਖੇਤਰ ਵਿੱਚ "ਡਿਊਲ ਪ੍ਰੈਕਟਿਸ" ਮਾਡਲ ਲਾਗੂ ਕਰਨ ਦਾ ਐਲਾਨ ਕੀਤਾ ਹੈ, ਜੋ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਤਹਿਤ ਕੁਝ ਡਾਕਟਰ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਖੇਤਰ ਵਿੱਚ ਵੀ ਸਰਜਰੀਆਂ ਕਰ ਸਕਣਗੇ, ਜਿੱਥੇ ਮਰੀਜ਼ ਆਪਣੀ ਜੇਬ ਤੋਂ ਭੁਗਤਾਨ ਕਰਕੇ ਜਲਦੀ ਇਲਾਜ ਕਰਵਾ ਸਕਣਗੇ।

ਇਸ ਯੋਜਨਾ ਅਧੀਨ ਘੁੱਟਨੇ ਅਤੇ ਕੂਹਣੀ ਬਦਲਣ ਦੀ ਸਰਜਰੀ, ਮੋਤੀਆਬਿੰਦ ਦਾ ਆਪਰੇਸ਼ਨ, ਹਰਨੀਆ ਅਤੇ ਹੋਰ ਕੁਝ ਚੁਣੀਂਦੀਆਂ ਸਰਜਰੀਆਂ ਸ਼ਾਮਲ ਹਨ। ਹਾਲਾਂਕਿ ਕੈਂਸਰ ਇਲਾਜ ਅਤੇ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਸਰਕਾਰੀ ਤੌਰ 'ਤੇ ਹੀ ਉਪਲਬਧ ਰਹਿਣਗੀਆਂ।ਪ੍ਰੀਮੀਅਰ Danielle Smith ਨੇ ਕਿਹਾ ਕਿ ਇਸ ਕਦਮ ਨਾਲ ਸਰਜਰੀਆਂ ਲਈ ਲੰਬੀਆਂ ਉਡੀਕ ਸੂਚੀਆਂ ਘਟਣਗੀਆਂ ਅਤੇ ਮਰੀਜ਼ਾਂ ਨੂੰ ਵਧੇਰੇ ਵਿਕਲਪ ਮਿਲਣਗੇ।

ਦੂਜੇ ਪਾਸੇ, ਵਿਰੋਧੀ ਧਿਰ ਐਨਡੀਪੀ ਨੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਕਦਮ ਸਿਹਤ ਸੇਵਾਵਾਂ ਦੇ ਨਿੱਜੀਕਰਨ ਨੂੰ ਵਧਾਵੇਗਾ ਅਤੇ ਅਮਰੀਕੀ ਤਰਜ਼ ਦੇ ਸਿਹਤ ਮਾਡਲ ਵੱਲ ਇੱਕ ਹੋਰ ਕਦਮ ਹੈ।ਸਰਕਾਰ ਦਾ ਦਾਅਵਾ ਹੈ ਕਿ ਇਹ ਯੋਜਨਾ Canada Health Act ਦੇ ਨਿਯਮਾਂ ਅਨੁਸਾਰ ਹੈ ਅਤੇ ਮੈਡੀਕਲ ਤੌਰ 'ਤੇ ਜ਼ਰੂਰੀ ਇਲਾਜ ਲਈ ਕਿਸੇ ਵੀ ਅਲਬਰਟਾਵਾਸੀ ਨੂੰ ਭੁਗਤਾਨ ਨਹੀਂ ਕਰਨਾ ਪਵੇਗਾ।