ਅਜੇ ਦੇਵਗਨ ਦੀ ‘ਦ੍ਰਿਸ਼ਯਮ 3’ ਦਾ ਨਾਂ ਹੋਇਆ ਫਾਈਨਲ

ਅਜੇ ਦੇਵਗਨ ਦੀ ‘ਦ੍ਰਿਸ਼ਯਮ 3’ ਦਾ ਨਾਂ ਹੋਇਆ ਫਾਈਨਲ

ਮੁੰਬਈ-ਅਜੇ ਦੇਵਗਨ ਦੀ ਬੇਹੱਦ ਮਸ਼ਹੂਰ ਫ਼ਿਲਮ ‘ਦ੍ਰਿਸ਼ਯਮ’ ਦਾ ਤੀਜਾ ਭਾਗ ਹੁਣ ਆਪਣੇ ਅਧਿਕਾਰਤ ਨਾਂ ਨਾਲ ਸਾਹਮਣੇ ਆ ਗਿਆ ਹੈ। ਫ਼ਿਲਮ ਦਾ ਨਾਂ ‘ਦ੍ਰਿਸ਼ਯਮ: ਦ ਕਨਕਲੂਜ਼ਨ’ ਰੱਖਿਆ ਗਿਆ ਹੈ ਅਤੇ ਇਹ 2 ਅਕਤੂਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।ਅਜੇ ਦੇਵਗਨ ਇੱਕ ਵਾਰ ਫਿਰ ਵਿਜੇ ਸਾਲਗਾਂਵਕਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫ਼ਿਲਮ ਦਾ ਪਹਿਲਾ ਪੋਸਟਰ 24 ਅਗਸਤ ਨੂੰ ਜਾਰੀ ਕੀਤਾ ਗਿਆ, ਜਿਸ ’ਤੇ ਲਿਖਿਆ ਹੈ— “ਮੇਰਾ ਸੱਚ, ਮੇਰਾ ਸਹੀ, ਸਿਰਫ਼ ਮੇਰੀ ਫੈਮਿਲੀ ਹੈ।”‘ਦ੍ਰਿਸ਼ਯਮ: ਦ ਕਨਕਲੂਜ਼ਨ’ ਵਿੱਚ ਤੱਬੂ ਮੁੜ ਆਈਜੀ ਮੀਰਾ ਦੇਸ਼ਮੁਖ ਦੀ ਭੂਮਿਕਾ ਨਿਭਾਏਗੀ, ਜਦਕਿ ਸ਼੍ਰੀਆ ਸਰਨ ਵੀ ਨੰਦਿਨੀ ਦੇ ਕਿਰਦਾਰ ਵਿੱਚ ਵਾਪਸੀ ਕਰੇਗੀ। ਰਜਤ ਕਪੂਰ ਵੀ ਫ਼ਿਲਮ ਦਾ ਹਿੱਸਾ ਹਨ। ਇਸ ਤੋਂ ਇਲਾਵਾ ਪ੍ਰਕਾਸ਼ ਰਾਜ ਅਤੇ ਜੈਦੀਪ ਅਹਲਾਵਤ ਨਵੇਂ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਪਾਠਕ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸ ਵੇਲੇ ਪੋਸਟ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ।‘ਦ੍ਰਿਸ਼ਯਮ’ ਦੀ ਹਿੰਦੀ ਫ਼ਰੈਂਚਾਈਜ਼ੀ ਦੀ ਸ਼ੁਰੂਆਤ 2015 ਵਿੱਚ ਹੋਈ ਸੀ, ਜਦਕਿ ਇਸ ਦਾ ਦੂਜਾ ਭਾਗ 2022 ਵਿੱਚ ਰਿਲੀਜ਼ ਹੋਇਆ ਸੀ। ਹੁਣ ਤੀਜੇ ਭਾਗ ਨੂੰ ਵਿਜੇ ਸਾਲਗਾਂਵਕਰ ਦੀ ਕਹਾਣੀ ਦਾ ਆਖਰੀ ਅਧਿਆਇ ਦੱਸਿਆ ਜਾ ਰਿਹਾ ਹੈ।