ਵੱਖਵਾਦ ਰੈਫਰੈਂਡਮ ਨਿਵੇਸ਼ ਲਈ ਰੁਕਾਵਟ ਨਹੀਂ: ਡੈਨੀਅਲ ਸਮਿਥ
Alberta Premier Danielle Smith says a possible separatism referendum will not hurt Alberta’s ability to attract investment. She is taking 34 Alberta projects, each worth at least $200 million, to the Canada Investment Summit in Toronto.
ਅਲਬਰਟਾ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਸੂਬੇ ਵਿੱਚ ਵੱਖਵਾਦ ਬਾਰੇ ਸੰਭਾਵਿਤ ਰੈਫਰੈਂਡਮ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਰੁਕਾਵਟ ਨਹੀਂ ਬਣੇਗਾ। ਉਹ ਕੈਨੇਡਾ ਇਨਵੈਸਟਮੈਂਟ ਸਮਿਟ ਵਿੱਚ ਹਿੱਸਾ ਲੈਣ ਲਈ ਟੋਰਾਂਟੋ ਜਾ ਰਹੀ ਹੈ, ਜਿੱਥੇ ਅਲਬਰਟਾ ਦੇ 34 ਵੱਡੇ ਪ੍ਰਾਜੈਕਟ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤੇ ਜਾਣਗੇ।
ਸਮਿਥ ਨੇ ਦੱਸਿਆ ਕਿ ਹਰੇਕ ਪ੍ਰਾਜੈਕਟ ਦੀ ਕੀਮਤ ਘੱਟੋ-ਘੱਟ 200 ਮਿਲੀਅਨ ਡਾਲਰ ਹੈ। ਇਨ੍ਹਾਂ ਵਿੱਚ ਪੱਛਮੀ ਤੱਟ ਤੱਕ ਪਾਈਪਲਾਈਨ, ਰਵਾਇਤੀ ਅਤੇ ਨਵੇਂ ਊਰਜਾ ਪ੍ਰਾਜੈਕਟ, ਕਾਰਬਨ ਕੈਪਚਰ ਅਤੇ ਖੇਤੀਬਾੜੀ ਨਾਲ ਸਬੰਧਤ ਨਿਵੇਸ਼ ਪ੍ਰਾਜੈਕਟ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਨਿਵੇਸ਼ਕ ਘੱਟ ਕਾਰਪੋਰੇਟ ਟੈਕਸ, ਹੁਨਰਮੰਦ ਕਰਮਚਾਰੀ ਅਤੇ ਸਥਿਰ ਕਾਰੋਬਾਰੀ ਮਾਹੌਲ ਵਰਗੇ ਮੁੱਦਿਆਂ ਨੂੰ ਦੇਖਦੇ ਹਨ ਅਤੇ ਅਲਬਰਟਾ ਕੋਲ ਇਹ ਸਾਰੀਆਂ ਖੂਬੀਆਂ ਮੌਜੂਦ ਹਨ। ਹਾਲਾਂਕਿ ਅਲਬਰਟਾ ਚੈਂਬਰਜ਼ ਆਫ ਕਾਮਰਸ ਪਹਿਲਾਂ ਕਹਿ ਚੁੱਕੀ ਹੈ ਕਿ ਵੱਖਵਾਦ ਦੀ ਚਰਚਾ ਕਾਰੋਬਾਰੀ ਨਿਵੇਸ਼ ਲਈ ਅਨਿਸ਼ਚਿਤਤਾ ਪੈਦਾ ਕਰਦੀ ਹੈ।
















