ਵਿਰਾਟ ਕੋਹਲੀ ਨੇ ਇਸ ਖਾਸ ਅੰਦਾਜ਼ ‘ਚ ਗਾਇਆ ਲੈਜੇਂਡ ਗੁਰਦਾਸ ਮਾਨ ਦਾ ਗੀਤ 

ਵਿਰਾਟ ਕੋਹਲੀ ਨੇ ਇਸ ਖਾਸ ਅੰਦਾਜ਼ ‘ਚ ਗਾਇਆ ਲੈਜੇਂਡ ਗੁਰਦਾਸ ਮਾਨ ਦਾ ਗੀਤ 

ਮੁੰਬਈ-ਇੱਕ ਪਾਸੇ ਜਿੱਥੇ ਪੂਰਾ ਦੇਸ਼ ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਉੱਧਰ ਦੂਜੇ ਪਾਸੇ ਵਿਰਾਟ ਕੋਹਲੀ ਵੱਲੋਂ ਅੱਜ ਆਪਣੇ 35ਵੇਂ ਜਨਮਦਿਨ ’ਤੇ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪਾਰੀ ਖੇਡੀ ਗਈ। ਸੋਸ਼ਲ ਮੀਡੀਆ ਉੱਤੇ ਫੈਨਜ਼ ਅਤੇ ਕਲਾਕਾਰ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਅਜਿਹੇ ਵਿੱਚ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਵਿਰਾਟ ਕੋਹਲੀ ਦਾ ਇੱਕ ਅਣਦੇਖਿਆ ਵੀਡੀਓ ਸਭ ਨਾਲ ਸਾਂਝਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਦਿਉਰ ਕੋਹਲੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
 ਇਹ ਵੀਡੀਓ ਬਹੁਤ ਹੀ ਖਾਸ ਹੈ, ਕਿਉਂਕਿ ਇਹ ਕ੍ਰਿਕਟਰ ਹਰਭਜਨ ਸਿੰਘ ਅਤੇ ਗੀਤ ਬਸਰਾ ਦੇ ਵੈਡਿੰਗ ਰਿਸ਼ੈਪਸ਼ਨ ਦਾ ਹੈ। ਜਿੱਥੇ ਵਿਰਾਟ ਕੋਹਲੀ ਆਪਣੇ ਦੋਸਤ ਭੱਜੀ ਨੂੰ ਵਿਆਹ ਦੀ ਮੁਬਾਰਕਾਂ ਦਿੰਦੇ ਹੋਏ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵਿਰਾਟ ਕੋਹਲੀ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਸਾਬMਹ ਦਾ ਗੀਤ ‘ਸੱਜਣਾ ਵੇ ਸੱਜਣਾ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਵਿੱਚ ਹਰਭਜਨ ਸਿੰਘ ਵੀ ਗਾਇਕੀ ਦੇ ਵਿੱਚ ਸਾਥ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।