ਜੰਗਬੰਦੀ ਹੋਣ ਤੋਂ ਬਾਅਦ ਵੀ ਬੰਦ ਪਿਆ ਕਰਤਾਰਪੁਰ ਲਾਂਘਾ
Kartarpur Corridor remains closed even after ceasefire
ਸੁਲਤਾਨਪੁਰ ਲੋਧੀ-22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਖੇਤਰ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ 26 ਵਿਅਕਤੀਆਂ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਵੱਧ ਰਹੇ ਤਣਾਅ ਤੋਂ ਬਾਅਦ ਸ੍ਰੀ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਸੀ ਜਿਸ ਨੂੰ ਮਹਿਜ਼ 7 ਦਿਨ ਹੋ ਗਏ ਹਨ ਬੰਦ ਪਏ ਨੂੰ। ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ ਵਿਚਕਾਰ 12 ਮਈ ਸੀਜ਼ਫਾਇਰ ਹੋ ਗਿਆ ਅਤੇ ਹਾਲਾਤ ਵੀ ਆਮ ਵਾਂਗ ਬਣ ਗਏ ਪਰ ਪਰ ਇਸ ਦੇ ਬਾਵਜੂਦ ਕੋਰੀਡੋਰ ਤੋਂ ਇਲਾਵਾ ਭਾਰਤ-ਪਾਕਿ ਸਰਹੱਦ ’ਤੇ ਬਣੇ ਦਰਸ਼ਨ ਸਥਲ ’ਤੇ ਸੁੰਨਸਾਨ ਛਾਈ ਹੋਈ ਹੈ। ਮੌਜੂਦਾ ਸਮੇਂ ਲਾਂਘਾ ਬੰਦ ਹੋਣ ਕਾਰਨ ਕੋਰੀਡੋਰ ’ਤੇ ਤੇ ਸ਼ਰਧਾਲੂਆਂ ਦੀਆਂ ਰੌਣਕਾਂ ਗਾਇਬ ਸਨ। ਇਸ ਮੌਕੇ ’ਤੇ ਆਸ-ਪਾਸ ਦੇ ਪੈਂਦੇ ਪਿੰਡ ਪੱਖੋਕੇ ਟਾਹਲੀ ਸਾਹਿਬ, ਹਰੂਵਾਲ, ਡੇਰਾ ਬਾਬਾ ਨਾਨਕ ਦੇ ਵਾਸੀਆਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ 7 ਮਈ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਜਾਣ ਵਾਲੇ ਸ਼ਰਧਾਲੂਆਂ ’ਤੇ ਰੋਕ ਲੱਗੀ ਹੋਈ ਹੈ। ਦੋਹਾਂ ਦੇਸ਼ਾਂ ਵਿੱਚ ਵਿਗੜੇ ਹਾਲਾਤਾਂ ਤੋਂ ਬਾਅਦ ਸ਼ਾਂਤੀ ਹੋਣ ਦੇ ਬਾਵਜੂਦ ਸ਼ਰਧਾਲੂਆਂ ਦੀ ਆਮਦ ਨਾ ਮਾਤਰ ਹੈ। ਉਹਨਾਂ ਦੱਸਿਆ ਕਿ ਸੁਰੱਖਿਆ ਦੇ ਮੱਦੇ ਨਜ਼ਰ ਪਿਛਲੇ ਦਿਨਾਂ ਤੋਂ ਸਰਹੱਦ ਤੇ ਬਣੇ ਗੁਰਦੁਆਰਾ ਸਿੱਧ ਸਿਉ ਰੰਧਾਵਾ ਤੇ ਸੁਸ਼ੋਭਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਹੋਰ ਥਾਂ ’ਤੇ ਬਿਰਾਜਮਾਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਪੂਰਾ ਮਾਹੌਲ ਸ਼ਾਂਤ ਹੋ ਚੁੱਕਾ ਹੈ ਅਤੇ ਬਲੈਕ ਆਊਟ ਖਤਮ ਕਰਨ ਤੋਂ ਇਲਾਵਾ ਸਕੂਲ ਲੱਗਣ ਤੋਂ ਇਲਾਵਾ ਹੋਰ ਵੀ ਕਈ ਸ਼ਰਤਾਂ ਖਤਮ ਕਰ ਦਿੱਤੀਆਂ ਗਈਆਂ ਹਨ ਜਦ ਕਿ ਇਸ ਦੇ ਬਾਵਜੂਦ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਬੰਦ ਹੋਣ ਤੋਂ ਇਲਾਵਾ ਦਰਸ਼ਨ ਸਥਲ ’ਤੇ ਸੰਗਤਾਂ ਦੀ ਆਮਦ ਨਾ ਮਾਤਰ ਹੈ।
















